ਇਹ ਸਫ਼ਾ ਪ੍ਰਮਾਣਿਤ ਹੈ
ਤੇਜ਼ੀ ਤੈਨੂੰ ਹੀ ਮੁਬਾਰਕ। ਮੈਂ ਤੇਰੇ ਨਾਲ ਨਹੀਂ ਤੁਰ ਸਕਾਂਗਾ-ਤੂੰ ਅਜੇ ਦੁਨੀਆਂ ਨਹੀਂ ਵੇਖੀ-ਇਹ ਬਹੁਤ ਵੱਡੀ ਹੈ। ਉਸ ਵਿੱਚ ਸਾਰੇ ਤੇਜ਼ ਰਫ਼ਤਾਰ ਹੀ ਨਹੀਂ, ਸੁਸਤ ਵੀ ਹਨ’,-ਤੇ ਪਤਾ ਨਹੀਂ ਉਹ ਉਸੇ ਰਾਤ ਆਪਣਾ ਬਿਸਤਰਾ ਲੈ ਕੇ ਕਿਥੇ ਚਲਿਆ ਗਿਆ।
ਦੂਜੇ ਦਿਨ ਸਵੇਰੇ ਹੀ ਜਦੋਂ ਸਾਹਮਣੇ ਘਰ ਵਾਲੀ ਬੰਗਾਲਣ ਨੇ ਰੋਜ਼ ਵਾਂਗ ਬੇਹੇ ਫੁਲਾਂ ਦਾ ਗੁਲਦਸਤਾ ਹੇਠਾਂ ਵਗ੍ਹਾ ਮਾਰਿਆ ਤਾਂ ਲੋਚਨ ਨੂੰ ਇਸ ਤਰ੍ਹਾਂ ਭਾਸਿਆ ਜਿਵੇਂ ਉਹ ਕਿਸੇ ਫੁਲ ਦੀ ਪੰਖੜੀ ਹੈ, ਜੋ ਟੁਟ ਚੁਕੀ ਹੈ ਤੇ ਜਿਸ ਨੂੰ ਪੁਰੇ ਦੀ ਹਵਾ ਉਡਾਕੇ ਲੈ ਗਈ ਹੈ ਦੂਰ-ਮਾਰੂ ਥਲ ਦੇ ਇਕ ਕੰਢੇ ਤੋਂ ਦੂਜੇ ਕੰਢੇ ਤੀਕ-ਕਰੋਲ ਬਾਗ ਦੀਆਂ ਪਥਰੀਲੀਆਂ ਘਾਟੀਆਂ ਤੇ............
੫੯