ਇਕ ਅਲੂਆਂ ਜਿਹਾ ਛੋਕਰਾ
ਕੁਝ ਚਿਰ ਬਰਾਬਰ ਉਸ ਦੀਆਂ ਚਿੱਠੀਆਂ ਆਉਂਦੀਆਂ ਰਹੀਆਂ, ਇਕ ਦੋ ਵਾਰੀ ਉਸ ਨੇ ਆਪਣੇ ਘਰ ਪੈਸੇ ਵੀ ਘਲੇ।ਉਸ ਦੀ ਮਾਂ ਨੇ ਇਕ ਵਾਰੀ ਉਸ ਨੂੰ ਇਕ ਚਿੱਠੀ ਵਿਚ ਲਿਖਵਾਇਆ "ਮਿੰਗੀ ਪੈਸਿਆਂ ਨੀ ਕੋਈ ਲੋੜ ਨਹੀਂ
ਤੂੰ ਘਰ ਮੁੜੀ ਅਛ। ਆਪਣੀ ਫਸਲ ਬਹੂੰ ਥੱਈ। ਕੋਈ ਸਾਂਭਣੇ ਆਲਾ ਵੀ ਨਹੀਂ।" ਤੇ ਉਸ ਨੇ ਉਤਰ ਦਿਤਾ ਕਿ ਉਹ ਵਾਪਸ ਆ ਆ ਰਿਹਾ ਹੈ।ਹਰ ਸ਼ਾਮ ਜਦੋਂ ਲਾਰੀ ਦੇ ਆਉਣ ਦਾ ਵੇਲਾ ਹੁੰਦਾ ਤਾਂ ਉਹ ਦੋਵੇਂ ਨੂੰਹ ਸੱਸ ਆਪਣੇ ਪਿੰਡ ਦੇ ਬਾਹਰ ਕੱਚੀ ਸੜਕ ਦੇ ਕੰਢੇ ਖੜੀਆਂ ਹੋ ਜਾਂਦੀਆਂ। ਦੂਰੋਂ ਲਾਰੀ ਆਉਂਦੀ ਦਿਸਦੀਂਂ ਉਨ੍ਹਾਂ ਦੀਆਂ ਅਖਾਂ ਵਿਚ ਕੋਈ ਆਸ ਚਮਕਦੀ, ਪਰ ਲਾਰੀ ਉਨ੍ਹਾਂ ਪਾਸ ਖੜੀ ਹੋਣ ਤੋਂ ਬਿਨਾਂ ਹੀ ਸ਼ਾਂ ਸ਼ਾਂ ਕਰਦੀ ਲੰਘ ਜਾਂਦੀ। ਅਜ ਉਹ ਆਪਣੀ ਹਾਲਤ ਨੂੰ ਅਨੁਭਵ ਵੀ ਨਾ ਕਰ ਸਕੀਆਂ ਹੁੰਦੀਆਂ ਕਿ ਘੱਟੇ ਦਾ ਇਕ ਤੂਫਾਨ ਉਠਦਾ ਤੇ ਉਨ੍ਹਾਂ ਨੂੰ ਆਪਣੇ ਖੁਲ੍ਹੇ ਕਲਾਵੇ ਵਿਚ ਲਪੇਟ ਲੈਂਦਾ। ਲਾਰੀ ਦੂਰ, ਉਡਦੇ ਹੋਏ ਪੰਛੀ ਵਾਂਗ ਰੁੱਖਾਂ ਦੇ ਝੁੰਡ ਵਿਚੋਂ ਲੰਘ ਕੇ ਕੱਸੀ ਵਿਚ ਉਤਰ ਗਈ ਹੁੰਦੀ।
ਉਦੋਂ ਦਾ ਨਾ ਉਹ ਆਪ ਆਇਆ ਤੇ ਨਾ ਮੁੜ ਉਸ ਕੋਈ ਚਿਠੀ ਹੀ ਆਈ। ਇਕ ਸਮਾਂ ਇਸੇ ਤਰ੍ਹਾਂ ਬੀਤ ਗਿਆ। ਆਖਰ ਉਹ ਨਿਰਾਸ਼ ਹੋ ਗਈਆਂ। ਦਿਨ ਰਾਤਾਂ ਵਿਚ ਵਟਦੇ ਗਏ, ਕਈ ਚੰਨ ਚੜ੍ਹਦੇ ਤੇ ਲਥਦੇ ਰਹੇ। ਖੇਤਾਂ ਦੀ ਸਾਂਭ ਨਾ ਹੋ ਸਕੀ ਤੇ ਉਹ ਉਜੜਦੇ ਗਏ। ਆਖਰ ਆਪਣਾ ਢਿੱਡ ਭਰਨ ਲਈ ਉਹ ਲੋਕਾਂ ਦੇ ਘਰ ਕੰਮ ਕਰਨ ਲੱਗ ਪਈਆਂ। 'ਦੁਲਾਰੀ' ਲੋਕਾਂ ਦੇ ਘਰ ਚੱਕੀ ਪੀਂਹਦੀ, ਲੋਕਾਂ ਦੇ ਧਾਨ ਕੁਟਦੀ ਤੇ ਛਟਦੀ ਅਤੇ
੬੩