ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋ ਵੀ ਤੇ ਉਸਦੇ ਸਾਹਮਣੇ ਮਾਧੋ ਦੀ ਨੁਹਾਰ ਘੁਮਣ ਲਗੀ। ਹੁਣ ਨਾ ਕੋਈ ਲਾਲੂ ਸੀ ਨਾ ਮਹਿੰਦਾ ਨਾ ਚੰਨਣ ਸੀ ਤੇ ਨਾ ਪਟਵਾਰੀ ਇਹ ਸਭ ਮਾਇਆ ਸੀ- ਸਭ ਲੀਲ੍ਹਾ ਸੀ-ਉਹ, ਸਾਰੇ ਮਾਧੋ ਦੇ ਪਰਛਾਵੇਂ ਸਨ ਤੇ ਕੌਣ ਸੀ ਉਹ ਸੂਰਜ ਮਾਧੋ ਯਾ ਜੋ ਸੂਰਜ ਨੂੰ ਵੇਖਕੇ ਲੁਕ ਗਏ ਸਨ, ਜਿਸ ਦੀਆਂ ਕਿਰਣਾਂ ਕਿਸੇ ਨੂੰ ਚਾਨਣ ਵੀ ਦੇ ਸਕਦੀਆਂ ਸਨ ਤੇ ਸਾੜ ਵੀ ਸਕਦੀਆਂ ਸਨ......। ਤੇ ਫੇਰ ਜਿਵੇਂ ਚੱਕੀ ਦੀ ਘੁਮਰ ਘੁਮਰ ਮੁੱਹਲਿਆਂ ਦੀ ਖਟ ਖਟ ਛਜ ਦੇ ਛਟਾਕੇ ਫਜ਼ਾ ਵਿਚ ਗੂੰਜਣ ਲਗੇ ਤੇ ਉਸ ਦੀ ਅਖ ਖੁਲ੍ਹ ਗਈ, ਸਵੇਰ ਹੋ ਚੁਕੀ ਸੀ।

ਦਿਨ ਭਰ ਉਸ ਦੀਆਂ ਅੱਖੀਆਂ ਵਿਚ ਰਾਤ ਦੇ ਸੁਪਨੇ ਘੁਮਦੇ ਰਹੇ। ਆਖ਼ਰ ਇਹ ਸਾਰੇ ਮੁੰਡੇ ਕਿਉਂ ਉਸ ਦੇ ਦੁਆਲੇ ਇਕੱਠੇ ਹੁੰਦੇ ਰਹਿੰਦੇ ਹਨ। ਜੇ ਕਦੀ ਅਜ ਉਸ ਦਾ ਮਾਧੋ ਇਥੇ ਹੁੰਦਾ। ਆਖ਼ਰ ਉਹ ਕਿਉਂ ਚਲਾ ਗਿਆ ਸੀ। ਉਨ੍ਹਾਂ ਦੋਹਾਂ ਨੂੰ ਇਕੱਲੀਆਂ ਛੱਡ ਕੇ। ਇਹ ਸਾਰਾ ਇਸੇ ਚੰਨ ਦਾ ਦੋਸ਼ ਹੈ, ਚਤੁਰਥੀ ਦੇ ਚੰਨ ਦਾ ਕਰੋਪ। ਤੇ ਉਸ ਨੂੰ ਚੰਨ ਤੇ ਗੁੱਸਾ ਜਿਹਾ ਆ ਗਿਆ। ਜੇ ਉਸ ਦਾ ਵਸ ਲਗਦਾ ਤਾਂ ਉਹ ਚੰਨ ਨੂੰ ਚੜ੍ਹਨ ਹੀ ਨਾ ਦਿੰਦੀ। ਚੰਨ ਪਿਆ ਚਾਨਣ ਕਰਦਾ ਹੋਵੇ ਸਾਰੀ ਦੁਨੀਆਂ ਨੂੰ, ਉਸ ਦੀ ਦੁਨੀਆਂ ਤਾਂ ਇਕ ਦੀਵੇ ਨਾਲ ਵੀ ਚਾਨਣ ਹੋ ਸਕਦੀ ਏ, ਸਰਹੋਂ ਦੇ ਤੇਲ ਦੇ ਇਕ ਦੀਵੇ ਨਾਲ।

ਉਹ ਬੀਮਾਰ ਜਹੀ ਰਹਿਣ ਲੱਗੀ। ਇਕ ਰਾਤ ਜਦੋਂ ਉਸ ਦੀ ਸੱਸ ਕਿਸੇ ਦੇ ਘਰੋਂ ਇਕ ਕਮੀਜ਼ ਤੇ ਦੁਪੱਟਾ ਲੈ ਕੇ ਆਈ ਤਾਂ ਉਸ ਨੇ ਵੇਖਿਆ ਕਿ ਉਹ ਮੰਜੀ ਤੇ ਗੁਛਾ ਮੁਛਾ ਹੋਈ ਪਈ ਸੀ।

"ਅੰਮਾਂ ਜੀ ਮਾੜਾ ਢਿੱਡ" ਉਸਨੇ ਆਪਣੇ ਦੋਵੇਂ ਹਥ

੬੬