ਪੰਨਾ:ਪਾਪ ਪੁੰਨ ਤੋਂ ਪਰੇ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਦਿਨ

ਉਨ੍ਹਾਂ ਨਿੱਕੀਆਂ ਨਿੱਕੀਆਂ ਬਦਲੀਆਂ ਵਾਂਗ ਜੋ ਬੜੀ ਦੇਰ ਅਕਾਸ਼ ਵਿਚ ਕੱਠੀਆਂ ਹੋ ਹੋ ਜਾਂਦੀਆਂ, ਤੇ ਮੁੜ ਆਪ ਮੁਹਾਰੀਆਂ ਹੀ ਤਿੱਤਰ ਬਿੱਤਰ ਹੋ ਜਾਂਦੀਆਂ ਸਨ, ਮੇਰੇ ਦਿਲ ਵਿਚ ਅਨਗਿਣਤ ਲਹਿਰਾਂ ਵਿਆਕੁਲ ਹੋ ਉਠਦੀਆਂ ਤੇ ਮੁੜ ਗਵਾਚ ਜਾਦੀਆਂ ਉਸੇ ਅਚੇਤ ਅਵਸਥਾ ਵਿਚ, ਜਿਸ ਵਿਚੋਂ ਉਹ ਉਠਦੀਆਂ ਸਨ। ਜਾਗ ਰਹੀ ਬਗਾਵਤ ਵਾਂਗ ਕੋਈ ਜਜ਼ਬਾ ਮੇਰੇ ਸੀਨੇ ਚੋਂ ਸਿਰ ਚੁਕਦਾ ਤੇ ਫੇਰ ਪਤਾ ਵੀ ਨਾ ਲਗਦਾ ਕਦ ਉਸਦਾ ਖ਼ੂਨ ਹੋ ਗਿਆ। ਕਦੇ ਉਸਦੀ ਪੂਰਤੀ ਹੋਈ।

ਅਸਲ ਵਿਚ ਅੱਜ ਤਿੰਨ ਦਿਨਾਂ ਤੋਂ ਮੇਰੀ ਇਹੋ ਹੀ ਹਾਲਤ

੬੯