ਪੰਨਾ:ਪਾਪ ਪੁੰਨ ਤੋਂ ਪਰੇ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆਂ ਮੈਂ ਆਖਿਆ, ਮੈਨੂੰ ਅਫਸੋਸ ਹੈ, ਆਪਣੇ ਮੰਤਵ ਵਾਸਤੇ ਤੁਸੀਂ ਇਕ ਗ਼ਲਤ ਮਨੁਖ ਦੀ ਚੋਣ ਕੀਤੀ ਹੈ।

ਕਿਸੇ ਵੇਸਵਾ ਦੇ ਦੀਵੇ ਵਾਂਗ ਟਿਮਟਮਾਉਂਦੀਆਂ ਅਖੀਆਂ ਵਿਚ ਇਕ ਵਾਰ ਨਿਰਾਸਤਾ ਦੀ ਝਲਕ ਆਈ। ਉਹਦੇ ਫਿਕੇ ਚਿਹਰੇ ਦੀ ਮੁਸਕਣੀ ਹੋਰ ਵੀ ਰੁਖੀ ਹੋ ਗਈ ਤੇ ਉਹ ਬੋਲੀ, "ਨਹੀਂ ਮੇਰਾ ਮਤਲਬ ਇਹ ਤਾਂ ਨਹੀਂ ਸੀ....ਜੇ ਤੁਸੀਂ ਕੋਈ ਕਿਤਾਬ ਖਰੀਦ ਸਕਦੇ ....... ਮੇਰਾ ਮਤਲਬ ਹੈ ਜੇ ਤੁਹਾਨੂੰ ਸ਼ੌਕ ਹੁੰਦਾ...........ਅਛਾ ਤੁਹਾਡੀ ਮਰਜ਼ੀ! ਤੇ ਉਹ ਹੱਥਾਂ ਚੋਂ ਫਿਸਲ ਰਹੀਆਂ ਕਿਤਾਬਾਂ ਨੂੰ ਮਸਾਂ ਮਸਾਂ ਸਾਂਭਦੀ ਹੋਈ ਵਾਪਸ ਤੁਰ ਪਈ। ਉਸ ਵੇਲੇ ਉਹ ਉਸ ਸ਼ਰਾਬੀ ਵਾਂਗ ਜਾਪ ਰਹੀ ਸੀ ਜਿਸ ਦਾ ਨਸ਼ਾ ਟੁਟਦਾ ਜਾ ਰਿਹਾ ਹੋਵੇ।

ਮੈਂ ਆਪਣਾ ਸਾਈਕਲ ਲਿਆ ਤੇ ਦਫਤਰ ਵਲ ਤੁਰ ਪਿਆ। ਰਸਤੇ ਵਿਚ ਮੈਂ ਆਪਣਾ ਰਵੱਯਾ ਵਿਚਾਰਦਾ ਗਿਆ। ਮੈਂ ਸੋਚ ਰਿਹਾ ਸਾਂ ਕੀ ਮੈਂ ਉਸ ਨਾਲ ਜ਼ਿਆਦਤੀ ਕੀਤੀ ਹੈ, ਹਾਂ ਵਾਕੱਈ ਉਹ ਹੈ ਹੀ ਇਸੇ ਕਾਬਲ ਸੀ। ਕੀ ਹੋਇਆ ਜੇ ਮੈਨੂੰ ਉਸ ਨਾਲ ਕੋਈ ਹਮਦਰਦੀ ਨਹੀਂ ਸੀ। ਆਖ਼ਰ ਉਹ ਇਕ ਤੀਵੀਂ ਤਾਂ ਸੀ, ਜਿਹੜੀ ਮਦਦ ਦੀ ਚਾਹਵਾਨ ਸੀ, ਤੇ ਮੈਂ ਉਸ ਦੀ ਕਿਸੇ ਹੋਰ ਪਹਿਲੂ ਤੋਂ ਮਦਦ ਨਹੀਂ ਸੀ ਕਰ ਸਕਦਾ ਤਾਂ ਘਟੋ ਘਟ ਮੈਨੂੰ ਉਸ ਦੇ ਤਰੀਮਤ-ਪਨ ਵਲ ਹੀ ਦੇਖਣਾ ਚਾਹੀਦਾ ਸੀ।—ਨਹੀਂ ਇਹੋ ਹੀ ਤਾਂ ਤੀਵੀਂ ਦਾ ਇਕ ਕਾਮਯਾਬ ਹਥਿਆਰ ਹੈ ਤੇ ਮਰਦ ਦੀ ਸਭ ਤੋਂ ਵਡੀ ਕਮਜ਼ੋਰੀ। ਮੇਰੀ ਜ਼ਮੀਰ ਨੇ ਮੇਰੀ ਮੁਖ਼ਾਲਫ਼ਤ ਕੀਤੀ। "ਚੰਗਾ ਕੀਤਾ ਹੈ ਮੈਂ" ਮੈਂ ਸੋਚਿਆ। "ਮੈਨੂੰ ਇਹੋ ਹੀ ਯੋਗ ਸੀ। ਮੈਂ ਆਪਣੇ ਆਪ ਨੂੰ ਹਾਰ ਨਹੀਂ ਦਿਤੀ। ਇਥੇ ਪੁਜ ਕੇ ਹੀ ਹਰ ਮਰਦ ਤਿਲਕ ਜਾਂਦਾ ਹੈ, ਤੇ ਮੈਂ ਇਸ ਤਿਲਕਣ ਤੋਂ

੭੭