ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/80

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਗਜ਼ ਲਿਆ। ਮੈਂ ਉਹ ਦੋਵੇਂ ਡਰਾਫ਼ਟ ਡਾਇਰੈਕਟਰ ਜਨਰਲ ਨੂੰ ਭੇਜਣਾ ਚਾਂਹਦਾ ਹਾਂ।”

ਮੈਂ ਰੀਪੋਰਟ ਤੇ ਦਸਖਤ ਕਰ ਚੁਕਾ ਸਾਂ ਤੇ ਹੁਣ ਮੈਂ ਪੜ੍ਹ ਰਿਹਾ ਸਾਂ।

'ਅਗੇ ਵੀ ਕਈ ਵਾਰੀ, ਵਰਜਣ ਦੇ ਬਾਵਜੂਦ ਇਹ ਮਨੁਖ ਆਪਣੀਆਂ ਗਲਤ ਕਾਰੀਆਂ ਤੋਂ ਬਾਜ਼ ਨਹੀਂ ਆਉਂਦਾ। ਇਹੋ ਜਹੇ ਲੋਕ ਸਰਕਾਰ ਨੂੰ ਰੱਤਾ ਜਿਨੇ ਫਾਇਦੇ ਮੰਦ ਵੀ ਸਾਬਤ ਨਹੀਂ ਹੋ ਸਕਦੇ। ਮੈਂ ਕਿਸੇ ਅਜਿਹੇ ਮਨੁਖ ਲਈ ਵਧ ਤੋਂ ਵਧ ਸਜ਼ਾ ਦੀ ਸਫਾਰਸ਼ ਕਰਦਾ ਹਾਂ। ਸਰਕਾਰ ਨੂੰ ਕੋਈ ਫਰਕ ਨਹੀਂ ਪੈ ਚਲਿਆ ਜੇ ਕਿਸੇ ਅਜਿਹੇ ਮਨੁਖ ਨੂੰ ਫੌਰਨ ਨੌਕਰੀਉਂ ਬਰਤਰਫ ਕਰ ਦਿਤਾ ਜਾਵੇ।

ਮਨਜ਼ੂਰੀ ਦੀ ਮੰਗ ਕਰਦਾ ਹੋਇਆ।

ਮੈਂ ਹਾਂ

......ਡਾਇਰੈਕਟਰ......"

ਇੰਨੇ ਸਮੇਂ ਵਿਚ ਮੈਨੂੰ ਇਕ ਵਾਰ ਟੈਲੀਫੂਨ ਦੀ ਕਾਲ ਆਈ। ਕੋਈ ਮਿਠੀ ਆਵਾਜ਼ ਮੈਨੂੰ ਡਾਇਰੈਕਟਰ ਜਨਰਲ ਹੋ ਜਾਣ ਦੀ ਮੁਬਾਰਕ ਪੇਸ਼ ਕਰ ਰਹੀ ਸੀ।

ਪਤਾ ਨਹੀਂ ਕਿਉਂ ਮੈਂ ਸੋਚਣ ਲਗ ਗਿਆ। ਇਸ ਦੀ ਵੀ ਕੋਈ ਪਤਨੀ ਹੋਵੇਗੀ। ਇਸ ਦੇ ਵੀ ਬੱਚੇ ਹੋਣਗੇ। ਓਹਨਾਂ ਦੀਆਂ ਵੀ ਇਸ ਤੇ ਕੁਝ ਆਸਾਂ ਹੋਣਗੀਆਂ। ਮੈਂ ਇਸ ਨਾਲ ਓਹਨਾਂ ਦੀ ਰੋਟੀ ਵੀ ਖੋਹ ਰਿਹਾ ਹਾਂ। ਇਸ ਦਾ ਨਾਉਂ ਨਿਆਂ ਨਹੀਂ, ਅਨਿਆਇ ਹੈ। ਇਹ ਸਰਾਸਰ ਜ਼ੁਲਮ ਹੈ, ਬੇਇਨਸਾਫੀ ਹੈ।

ਤੇ ਫੇਰ ਝਟ ਹੀ ਚਪੜਾਸੀ ਹੱਥ ਮੈਂ ਉਸ ਨੂੰ ਬਲਾ

੭੯