ਘਲਿਆ।
ਥੋੜੀ ਦੇਰ ਵਿਚ ਹੀ ਉਹ ਮੇਰੇ ਸਾਹਮਣੇ ਆਕੜ ਕੇ ਖਲੋਤਾ ਸੀ। ਬਾਹਰੋਂ ਆਵਾਜ਼ਾਂ ਆ ਰਹੀਆਂ ਸਨ--ਮੁਰਦਾ ਬਾਦ--ਤੇ ਮੈਂ ਆਖ ਰਿਹਾ ਸਾਂ।
'ਮੈਂ ਜਾਣਦਾ ਹਾਂ, ਤੁਸੀਂ ਲੋਕ ਇਕ ਕਲਿਕ ਬਣਾਈ ਬੈਠੇ ਹੋ। ਤੁਸੀਂ ਮੇਰੇ ਖ਼ਿਲਾਫ਼ ਬਗ਼ਾਵਤ ਕਰ ਰਹੇ ਹੋ। ਮੈਂ ਕਾਲਜ ਵਿਚ ਪ੍ਰੋਫੈਸਰੀ ਕੀਤੀ ਹੈ, ਕੁੜੀਆਂ ਨਹੀਂ ਮੁੰਡੇ ਪੜ੍ਹਾਏ ਹਨ। ਮੈਂ ਲੋਕਾਂ ਦੇ ਦਿਲ ਪੜ੍ਹ ਸਕਦਾ ਹਾਂ'-ਤੇ ਮੈਂ ਜਾਣਦਾ ਹਾਂ, ਉਸ ਦੀ ਆਕੜ ਭਜਦੀ ਜਾ ਰਹੀ ਸੀ।
ਉਸ ਦੇ ਮੂੰਹ ਤੇ ਤਰੇਲੀਆਂ ਆ ਰਹੀਆਂ ਸਨ। ਮੈਂ ਰੀਪੋਰਟ ਦਾ ਡਰਾਫ਼ਟ ਉਸ ਦੇ ਹਥ ਫੜਾਂਦਿਆਂ ਹੋਇਆਂ ਆਖਿਆ। ਸ਼ਾਇਦ ਤੁਸੀਂ ਲੋਕ ਭੁਲ ਜਾਂਦੇ ਹੋ, ਤੁਸੀਂ ਕਿਸ ਨਾਲ ਟਕਰ ਲੈ ਰਹੇ ਹੋ। ਮੈਂ ਚਾਹਵਾਂ ਤਾਂ ਤੁਹਾਨੂੰ ਸਾਰਿਆਂ ਨੂੰ ਆਪਣੇ ਰਾਹ ਵਿਚ ਆਏ ਕਿਸੇ ਰੋੜੇ ਵਾਂਗ ਪੈਰ ਦੀ ਇਕ ਠੋਕਰ ਨਾਲ ਪਰੇ ਕਰ ਦਿਆਂ! ਲੈ ਇਸ ਨੂੰ ਪੜ੍ਹ। ਤੇ ਡਰਾਫ਼ਟ ਹੱਥ ਵਿਚ ਲੈ ਕੇ ਉਸ ਦੀਆਂ ਲੱਤਾਂ ਕੰਬ ਰਹੀਆਂ ਸਨ।
ਇਸ ਦੇ ਖ਼ਾਤਮੇ ਤੇ ਉਸ ਮੇਰੇ ਵਲ ਤਕਿਆ। ਉਸ ਦੀਆਂ ਅੱਖਾਂ ਵਿਚ ਹੰਝੂਆਂ ਤੋਂ ਛੁੱਟ ਇਲਤਜਾ ਵੀ ਸੀ, ਤਰਲਾ ਵੀ ਸੀ। ਤੇ ਮੈਂ ਉਸ ਨੂੰ ਉਹਦੇ ਕਮਰੇ ਵਿਚ ਭੇਜ ਦਿਤਾ। ਉਹ ਸਿਰ ਨੀਵਾਂ ਪਾਈ ਚੁਪ-ਚੁਪੀਤਾ ਚਲਾ ਗਿਆ। ਬਾਹਰਲੀਆਂ ਅਵਾਜ਼ਾਂ ਕੁਝ ਘਟ ਰਹੀਆਂ ਸਨ।
ਉਸ ਤੋਂ ਪਿਛੋਂ ਹੈਡ-ਕਲਰਕ ਨਾਲ ਵੀ ਇਕ ਇਹੋ ਜਹੀ ਹੀ ਘਟਨਾ ਵਾਪਰੀ। ਮੇਰਾ ਇਕ ਸੰਖੇਪ ਜਿਹਾ ਲੈਕਚਰ ਉਸ ਉਤੇ ਵੀ ਕਾਰਗਰ ਸਾਬਤ ਹੋ ਚੁਕਾ ਸੀ। ਤੇ ਥੋੜੀ ਦੇਰ
੮੦