ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੁਹਾਰ ਤੇ ਆਵਾਜ਼ ਦੀ ਮਿਠਤ ਦਾ ਵੀ ਮਦਾਹ ਬਣਦਾ ਜਾ ਰਿਹਾ ਸਾਂ।

ਉਹ ਅਤਿ ਸਰਲ ਅੰਗਰੇਜ਼ੀ ਵਿਚ ਬੋਲ ਰਹੀ ਸੀ।

"ਕੀ ਤੁਸੀਂ ਰੈਡ-ਕਰਾਸ ਦੀ ਕੁਝ ਮਦਦ ਕਰ ਸਕੋਗੇ?"

ਮੈਂ ਬਿਨਾ ਹੁਜਤ ਦੇ ਆਪਣੀ ਜੇਬ ਵਿਚ ਹਥ ਮਾਰਿਆ। ਪਤਾ ਨਹੀਂ ਕਿਉਂ ਉਸ ਵੇਲੇ ਮੇਰੀ ਜੇਬ ਵਿਚੋਂ ਕੇਵਲ ਦੋ ਰੁਪਏ ਸਤ ਆਨੇ ਹੀ ਨਿਕਲੇ ਜੋ ਮੈਂ ਬਗੈਰ ਕੁਝ ਮੂੰਹੋਂ ਆਖੇ ਉਸਦੇ ਦੁੱਧ-ਚਿੱਟੇ ਹੱਥ ਦੀ ਖੁੱੱਲ੍ਹੀ ਤਲੀ ਤੇ ਰਖ ਦਿਤੇ। ਉਸ ਪਰਸੰਤਾ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਤਕਿਆ। ਮੁਸਕ੍ਰਾਹਟ ਉਸਦਿਆਂ ਬੁਲ੍ਹਾਂ ਤੇ ਫੈਲ ਗਈ। ਤੇ ਆਪਣੀ ਸੁਰੀਲੀ ਆਵਾਜ਼ ਵਿਚ ਉਹ ਮੁੜ ਬੋਲੀ
"ਥੈਂਕ ਯੂ ਵੈਰੀ ਮਚ।"

"ਸ਼ੁਕਰੀਏ ਦੀ ਲੋੜ ਨਹੀਂ", ਮੈਂ ਆਖਿਆਤੇ ਅਸੀਂ ਦੋਵੇਂ ਆਪੋ ਆਪਣੇ ਨਸ਼ਾਨੇ ਵਲ ਤੁਰ ਪਏ।

ਉਸ ਵੇਲੇ ਮੈਂ ਮੁਸਕਰਾ ਰਿਹਾ ਸਾਂ।

੮੨