ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੀ ਉਸ ਸਕੂਨ ਦੀਆਂ ਸਾਖੀ ਹੋ ਉਠੀਆਂ। ਪਰ ਉਸ ਨੂੰ ਉਸ ਸਮੇਂ, ਛੁਟ ਭਗਵਾਨ ਬੁਧ ਦੀ ਮੂਰਤੀ ਦੇ ਹੋਰ ਕੋਈ ਨਹੀਂ ਸੀ। ਜੋ ਉਸਨੂੰ ਵੇਖ ਰਹੀ ਸੀ, ਚੁਪ, ਅਡੋਲ ਅਤੇ ਅਬੋਲ। ਪੁਜਾਰੀ ਦੀਆਂ ਅੱਖੀਆਂ ਭਗਵਾਨ ਬੁਧ ਦੀ ਮੂਰਤੀ ਦੇ ਪਿਛਲੇ ਪਾਸੇ ਖਿੜ ਰਹੀ ਲੋ ਵਿਚ ਲੀਨ ਸਨ। ਉਸ ਲਈ ਭਗਵਾਨ ਬੁਧ ਦੀਆਂ ਅੱਖੀਆਂ ਦੋ ਝੀਲਾਂ ਸਨ, ਜਿਨ੍ਹਾਂ ਵਿਚ ਉਨ੍ਹਾਂ ਦਾ ਗਿਆਨਵਾਨ ਚਾਨਣ, ਨੀਲੇ ਗੱਗਣਾਂ ਦੀ ਨੀਲਾਹਟ ਵਾਂਗ ਰੋਸ਼ਨ ਸੀ।

ਮੱਠ ਦੀਆਂ ਸਾਰੀਆਂ ਦੇਵ ਦਾਸੀਆਂ, ਪੁਜਾਰੀ ਅਤੇ ਭਗਵਾਨ ਬੁਧ ਦੀ ਮੂਰਤੀ ਦੁਆਲੇ ਘੁੰਮਦੀਆਂ ਰਹੀਆਂ, ਉਨ੍ਹਾਂ ਦੀਆਂ ਉਜਲੀਆਂ ਪਵਿਤਰ ਪੁਸ਼ਾਕਾਂ, ਛਣ ਛਣਾਂਦੀਆਂ ਹੋਈਆਂ ਪਾਜ਼ੇਬਾਂ ਅਤੇ ਝੁਣ ਝੁਣਾਂਦੇ ਹੋਏ ਘੁੰਘਰੂਆਂ ਦੀ ਅਮੁਕ ਲੈ, ਦਿਲ ਦੀਆਂ ਅੰਤਰੀਵ ਡੂੰਘਾਣਾਂ ਵਿਚ ਪੁਜਣ ਦੀ ਸਮਰਥਾ ਰਖਦੀ ਸੀ। ਉਨ੍ਹਾਂ ਦਾ ਪੂਜਾ-ਨਰਿਤ, ਇਕ ਜਾਦੂ ਜਾਲ ਸੀ, ਜਿਸ ਨਾਲ ਉਹ ਜਾਣਦੀਆਂ ਸਨ ਪੁਜਾਰੀ ਤਾਂ ਕੀ, ਭਗਵਾਨ ਵੀ ਰੀਝ ਸਕਦੇ ਹਨ। ਤੇ ਸ਼ਾਇਦ ਇਹੋ ਕਾਰਨ ਸੀ ਕਿ ਹਰ ਕੋਈ ਇਕ ਦੂਜੀ ਨਾਲੋਂ ਬੇਸੁਧ ਆਪਣੀ ਧੁਨ ਵਿਚ ਆਪ ਹੀ ਕੀਲੀ ਗਈ ਸੀ। ਹਵਾ ਦੇ ਬੁਲ੍ਹੇ ਇਕ ਸ੍ਵਤੰਤਰਤਾ ਨਾਲ ਆਉਂਦੇ ਉਨ੍ਹਾਂ ਦਿਆਂ ਖੁਲ੍ਹਿਆਂ ਕੇਸਾਂ ਨਾਲ ਲਿਪਟ ਲਿਪਟ ਜਾਂਦੇ ਸਨ। ਆਰਤੀ ਦੇ ਧੂਪ ਦੀ ਸੁਗੰਧੀ ਮੱਠ ਦੇ ਹਰ ਪਾਸੇ ਫੈਲ ਰਹੀ ਸੀ। ਪਰ ਪੁਜਾਰੀ ਉਨ੍ਹਾਂ ਸਾਰੀਆਂ ਤੋਂ ਦੂਰ ਸੀ। ਉਹ ਤਿਆਗ ਦੀ ਅੰਤਮ ਅਵਸਥਾ ਵਿਚ ਆਪਣਾ ਕੁਲ ਆਲਾ ਦੁਆਲਾ ਭੁਲਾ ਬੈਠਾ ਸੀ। ਇਹ ਸਾਰਾ ਦਰਿਸ਼ ਉਸਨੂੰ ਸੁਪਨੇ ਵਾਂਗ ਪ੍ਰਤੀਤ ਹੋ ਰਿਹਾ ਸੀ, ਤੇ ਆਵਾਜ਼ਾਂ ਸੂਖਸ਼ਮ ਕੰਨਸੋਆਂ ਵਾਂਗ ਉਸ ਦੇ ਕੰਨਾਂ ਤੀਕ ਅੱਪੜ ਰਹੀਆਂ ਸਨ। ਝੀਲਾਂ ਵਿਚਲੀ ਨੀਲਾਹਟ ਸਦਾ ਵਾਂਗ ਰੋਸ਼ਨ

੮੪