ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਕਲਪਨਾ।"

"ਕਲਪਨਾਨਾ ਜਾਣੇ ਕਿਉਂ ਉਸ ਨੇ ਦੁਹਰਾਇਆ ਕਲਪਨਾ! ਨਹੀਂ ਤੁਸੀਂ ਸੁੰਦਰਤਾ ਦੇਵੀ ਹੋ।"

"ਹੋਰ ਕਲਪਨਾ ਸੁੰਦਰ ਹੈ, ਪ੍ਰੇਮ ਦੇਵਤਾ!"

"ਸੰਦਰ ਕਲਪਨਾ।" ਉਸ ਨੇ ਦੋਹਰਾਇਆ। ਉਹ ਨਹੀਂ ਸੀ ਬੋਲ ਰਿਹਾ, ਪਰ ਉਸ ਦੇ ਹੋਠ ਹਿਲ ਰਹੇ ਸਨ ਤੇ ਉਸ ਨੇ ਇਉਂ ਮਹਿਸੂਸਿਆ ਜਿਵੇਂ ਕਲਪਨਾ ਉਸ ਦੇ ਲੂੰ ਲੂੰ ਵਿਚ ਪਰਵੇਸ਼ ਕਰ ਗਈ ਹੈ। ਚੰਨ ਚਾਨਣੀ ਵਿਚ ਪੁਜਾਰੀ ਦਾ ਆਪਾ, ਝੀਲ ਦੇ ਰੋਸ਼ਨ ਅਤੇ ਪੁਰ-ਸਕੂਨ ਪਾਣੀਆਂ ਵਾਂਗ ਜਗ-ਮਗਾ ਉਠਿਆ। ਤੇ ਉਸ ਨੇ ਦੇਖਿਆ ਭਗਵਾਨ ਬੁਧ ਦੀਆਂ ਅੱਖੀਆਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਉਨ੍ਹਾਂ ਨੂੰ ਵਿਸ਼ਵਾਸ਼ ਨਹੀ ਸੀ ਆਉਂਦਾ ਕਿ ਪੁਜਾਰੀ ਇਤਨੀ ਜਲਦੀ ਉਸ ਗਿਆਨ ਨੂੰ ਪਰਾਪਤ ਕਰ ਸਕਦਾ ਸੀ। ਜੋ ਉਨ੍ਹਾਂ ਨੇ ਜੀਵਨ ਭਰ ਤਿਆਗ ਦੇ ਮਗਰੋਂ ਲਭਿਆ ਸੀ। ਭਗਵਾਨ ਹੈਰਾਨ ਸਨ, ਹੈਰਾਨ ਅਤੇ ਸੋਚਵਾਨ।

ਤੇ ਪੁਜਾਰੀ ਨੇ ਵੇਖਿਆ ਭਗਵਾਨ ਬੁਧ ਦੀ ਮੂਰਤੀ ਮੁਸਕਰਾਈ ਸੀ। ਮੂਰਤੀ ਜੋ ਸਦਾ ਅਹਿਲ ਰਹੀ, ਹਿੱਲੀ ਸੀ। ਤੇ ਫੇਰ ਜਿਵੇਂ ਭਗਵਾਨ ਨੇ ਇਕ ਅੰਗੜਾਈ ਲਈ ਤੇ ਸਾਖਸ਼ਾਤ ਆਪਣੀ ਮੂਰਤੀ ਵਿੱਚੋਂ ਉਠ ਖਲੋਤੇ। ਪੁਜਾਰੀ ਨੇ ਦੇਖਿਆ ਉਹ ਭਗਵਾਨ ਬੁਧ ਨਹੀਂ ਸਨ ਸਗੋਂ ਸ਼ਹਿਜ਼ਾਦਾ ਸਿਧਾਰਥ ਸਨ। ਨੌਜਵਾਨ ਸ਼ਹਿਜ਼ਾਦਾ ਸਿਧਾਰਥ ਜਿਸ ਦੀਆਂ ਰਗਾਂ ਵਿਚ ਲਾਲ ਲਾਲ ਖ਼ੂਨ ਦੌੜ ਰਿਹਾ ਸੀ। ਪਰ ਉਹ ਇਹ ਨਹੀਂ ਸੀ ਸਮਝ ਸਕਦਾ ਕਿ ਭਗਵਾਨ ਦੀ ਮੂਰਤੀ ਦਾ ਨੂਰ ਨਾ ਜਾਣੇ ਕਿਥੇ ਉਡ ਗਿਆ ਸੀ।

ਪੁਜਾਰੀ ਨੇ ਦੇਖਿਆ ਕਲਪਨਾ ਵਾਪਸੀ ਲਈ ਮੁੜ ਰਹੀ

੮੭