ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਭਗਵਾਨ ਹੌਲੀ ਹੌਲੀ ਉਸ ਦੇ ਮਗਰ ਮੱਠ ਦੀਆਂ ਪੌੜੀਆਂ ਉਤਰ ਰਹੇ ਸਨ। ਉਹ ਇਕ ਰਥ ਵਿਚ ਬੈਠੇ ਸਨ ਤੇ ਵੇਖਦਿਆਂ ਵੇਖਦਿਆਂ ਰਥ ਉਸ ਦੀਆਂ ਨਜ਼ਰਾਂ ਤੋਂ ਓਝਲ ਹੋ ਗਿਆ।

"ਬੱਸ-ਤਿਆਗ ਮਈ ਦੇਵਤਾ ਕਿਥੇ ਹੈ ਤੇਰਾ ਤਿਆਗ। ਵੇਖ ਲਿਆ ਹੈ ਤੇਰਾ ਗਿਆਨ" ਤੇ ਪੁਜਾਰੀ ਬੇ-ਸੁਧ ਡਿਗ ਪਿਆ।

***

ਸੁੰਦਰ ਕਲਪਨਾ ਵਿਸ਼-ਕੰਨਿਆਂ ਹੈ। ਪੁਜਾਰੀ ਸੋਚ ਰਿਹਾ ਸੀ। ਵਿਸ਼-ਕੰਨਿਆ ਜਿਸ ਦੇ ਅੰਗ ਅੰਗ ਵਿਚ ਜ਼ਹਿਰ ਗਰੱਸਿਆ ਪਿਆ ਸੀ। ਉਸ ਦੇ ਅੰਗਾਂ ਵਿਚੋਂ ਝਾਕਦੀ ਸੁੰਦਰਤਾ ਨਿਰੀ ਵਿਸ਼ ਹੈ। ਉਸ ਦੇ ਲਹੂ ਦੀ ਹਰ ਬੂੰਦ ਜ਼ਹਿਰ ਹੈ। ਉਸਦੀ ਹਰ ਸਾਹ ਜ਼ਹਿਰੀਲੀ ਹੈ, ਜ਼ਹਿਰੀਲੀ ਅਤੇ ਮਾਰੂ। ਉਹ ਤਾਂ ਸ੍ਰੀ ਚਕਰਵਰਤੀ ਮਹਾਰਾਨਾ ਦਾ ਇਕ ਕਾਰੀ ਤੀਰ ਸੀ ਜਿਸ ਨੂੰ ਜ਼ਹਿਰ ਵਿਚ ਭਿਗੋ ਕੇ ਰਖਿਆ ਗਿਆ ਸੀ ਤੇ ਜਿਸਦਾ ਖ਼ਾਮੋਸ਼ ਨਿਸ਼ਾਨਾ, ਸ੍ਰੀ ਚਕਰਵਰਤੀ ਮਹਾਰਾਨਾ ਦੇ ਕਿਸੇ ਵੈਰੀ ਨੂੰ ਹੀ ਬਣਨਾ ਚਾਹੀਦਾ ਸੀ। ਉਹ ਵੈਰ ਸੀ ਮਿਤਰਤਾ ਦੇ ਰੂਪ ਵਿਚ ਲਪੇਟਿਆ ਹੋਇਆ। ਪਿਆਰ ਦੀ ਮਨਮੋਹਣੀ ਮੂਰਤੀ, ਕੌਣ ਜਾਣ ਸਕਦਾ ਸੀ ਕਿ ਬਚਪਣ ਤੋਂ ਵਿਸ਼-ਆਹਾਰ ਤੇ ਪਲ ਰਹੀ ਹੈ। ਉਹ ਮੁਜੱਸਮ ਜ਼ਹਿਰ ਸੀ। ਮਿਠੀ ਛੁਰੀ ਸ਼ਾਖਸਾਤ ਵਿਸ਼-ਕੰਨਿਆਂ। ਜਾਣ ਬੁਝ ਕੇ ਕੌਣ ਅੱਗ ਨਾਲ ਖੇਡਦਾ ਹੈ। ਆਪਣੇ ਆਪ ਕੌਣ ਵਿਵਰਜਤ ਫੁਲ ਨੂੰ ਪਿਆਰਦਾ ਹੈ। ਪਰ ਉਸ ਨੂੰ ਉਸ ਮੁਸਾਫ਼ਰ ਤੇ ਜ਼ਰੂਰ ਤਰਸ ਆ ਰਿਹਾ ਸੀ, ਜਿਸਨੇ ਅਣਭੋਲ ਹੀ, ਰਾਹ ਜਾਂਦਿਆਂ ਵਿਵਰਜਤ ਫੁਲ ਨੂੰ ਚੁਣ ਲਿਆ। ਉਸ ਦੀ ਸੁੰਦਰਤਾ ਨੂੰ ਪਿਆਰ ਲਿਆ ਤੇ ਆਪਣੀ ਰਾਹ ਵਿਚ ਹੀ ਭਟਕ ਗਿਆ। ਵਿਵਰਜਤ ਫੁਲ ਦਾ ਜ਼ਹਿਰ ਸੁਗੰਧੀ ਬਣ ਕੇ ਮੁਸਾਫ਼ਰ ਦੇ ਦਿਲ ਦਿਮਾਗ਼ ਅਤੇ

੮੮