ਪੰਨਾ:ਪਾਪ ਪੁੰਨ ਤੋਂ ਪਰੇ.pdf/90

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੂਹ ਤੇ ਛਾ ਗਿਆ। ਤੇ ਕੌਣ ਜਾਣਦਾ ਹੈ ਮੁਸਾਫ਼ਰ ਕਦੀ ਆਪਣੀ ਮੰਜ਼ਲ ਤੀਕ ਅਪੜਿਆ ਵੀ ਹੋਵੇ।

ਤੇ ਪੁਜਾਰੀ ਸੋਚਦਾ ਰਿਹਾ, ਇਹ ਕੀ ਮਾਇਆ ਸੀ। ਪਹਿਲਾਂ ਤੇ ਵਿਸ਼ ਕੰਨਿਆਂ ਮੱਠ ਵਿਚ ਆਈ ਹੀ ਕਿਉਂ? ਮੱਠ ਜਿਥੇ ਦੇਵ ਦਾਸੀਆਂ ਹਨ ਸਵਰਗੀ ਅਪਸਰਾਵਾਂ ਜਿੱਡੀਆਂ ਪਵਿਤ੍ਰ। ਜਿਥੇ ਪੁਜਾਰੀ ਹਨ, ਕੁਲ ਸੰਸਾਰ ਨਾਲੋਂ ਪਾਕ ਅਤੇ ਗਿਆਨਵਾਨ। ਜਿਥੇ ਭਗਵਾਨ ਹਨ, ਤਿਆਗ-ਮਈ ਮੂਰਤੀ, ਪੂਜ੍ਯ ਭਗਵਾਨ ਬੁਧ। ਮੱਠ ਦਾ ਮੰਡਲ ਉਸ ਦੀਆਂ ਨਜ਼ਰਾਂ ਵਿਚ ਸ੍ਵਰਗੀ ਮੰਡਲ ਸੀ ਤੇ ਇਹੋ ਜਹੀ ਥਾਂ ਤੇ ਇਕ ਨਾਪਾਕ ਵਿਸ਼ਕੰਨਿਆਂ ਦਾ ਕੀ ਕੰਮ।

ਦੇਵ ਦਾਸੀਆਂ ਜਿਹੜੀਆਂ ਆਪਣੀ ਸਾਰੀ ਆਯੂ ਭਗਵਾਨ ਦਿਆਂ ਚਰਨਾਂ ਵਿਚ ਬਤੀਤ ਕਰ ਛਡਦੀਆਂ ਸਨ। ਜਿਨ੍ਹਾਂ ਨੇ ਅਜ ਤੀਕ ਕੋਈ ਮੁਸਕਰਾਹਟ ਵੀ ਆਪਣੇ ਕੋਲ ਬਚਾ ਕੇ ਨਹੀਂ ਸੀ ਰਖੀ, ਸਗੋਂ ਉਸ ਵੇਲੇ ਵਾਂਗ ਜਿਸ ਦੀ ਹਰ ਕਲੀ ਮੁਸਕਣੀ ਬਣ ਕੇ ਨਿਛਾਵਰ ਹੋ ਜਾਂਦੀ ਹੈ, ਉਹ ਭਗਵਾਨ ਦੇ ਸਾਹਮਣੇ ਹੱਸੀਆਂ ਸਨ, ਨੱਚੀਆਂ ਸਨ, ਗਾਉਂਦੀਆਂ ਸਨ। ਇਥੋਂ ਤੀਕ ਕਿ ਉਨ੍ਹਾਂ ਨੇ ਸਾਰੀ ਉਮਰ ਅਣ-ਵਿਆਹਿਆਂ ਹੀ ਕੱਟ ਛੱਡੀ ਸੀ ਤੇ ਜੀਵਨ ਦਾ ਹਰ ਭੇਦ ਭਗਵਾਨ ਦੇ ਸਾਹਮਣੇ ਖੋਲ੍ਹ ਛਡਿਆ ਸੀ, ਫਿਰ ਵੀ ਕਠੋਰ ਭਗਵਾਨ ਬੁਧ ਦੀਆਂ ਅੱਖੀਆਂ ਸਦਾ ਮੁੰਦੀਆਂ ਮੁੰਦੀਆਂ ਰਹੀਆਂ। ਪਰ ਨਾ ਜਾਣੇ ਵਿਸ਼-ਕੰਨਿਆਂ ਕੀ ਜਾਦੂ ਲੈ ਕੇ ਆਈ ਸੀ ਕਿ ਉਸ ਨਾਲ ਤਿਆਗ-ਮਈ-ਪੂਜਯ-ਦੇਵ ਵੀ ਰੀਝ ਗਏ। ਉਸ ਆਪ ਆਪਣੀਆਂ ਅੱਖਾਂ ਨਾਲ ਵੇਖਿਆ ਸੀ, ਭਗਵਾਨ ਬੁਧ, ਮੁੜ ਨਵੇਂ ਸਿਰੇ ਨੌਜਵਾਨ ਸ਼ਹਿਜ਼ਾਦਾ ਸਿਧਾਰਥ ਬਣ ਗਏ ਸਨ। ਉਹ ਮੱਠ ਦੀਆਂ ਪੌੜੀਆਂ ਉਤਰੇ ਸਨ। ਇਕ ਸੁੰਦਰ ਰਥ

੮੯