ਵਿਚ ਬੈਠੇ ਸਨ ਤੇ ਉਸ ਦੇ ਦੇਖਦਿਆਂ ਦੇਖਦਿਆਂ ਰਥ ਉਸ ਦੀਆਂ ਅੱਖੀਆਂ ਤੋਂ ਓਝਲ ਹੋ ਗਿਆ ਸੀ।
ਕਲਪਨਾ ਚਲੀ ਗਈ ਸੀ।
ਭਗਵਾਨ ਚਲੇ ਗਏ ਸਨ।
"ਮੱਠ ਵਿਚ ਭਗਵਾਨ ਨਹੀਂ। ਭਗਵਾਨ ਦੀ ਮੂਰਤੀ ਅੱਜ ਨੂਰ ਤੋਂ ਰਹਿਤ ਹੈ, ਮੱਠ-ਮੰਡਲ ਅਜ ਭਗਵਾਨ ਤੋਂ ਸਖਣਾ ਹੈ।" ਤੇ ਪੁਜਾਰੀ ਤਿਲਮਲਾ ਉਠਿਆ। ਉਸ ਦਾ ਆਪਾ ਪੂਜਾ ਦੀ ਜੋਤ ਵਾਂਗ ਕੰਬ ਉਠਿਆ।
"ਉਫ਼ ਪਾਪ। ਘੋਰ ਪਾਪ! ਮੈਂ ਪਾਪ ਦਾ ਭਾਗੀ ਹਾਂ, ਮੈਂ ਕੁਫ਼ਰ ਦਾ ਭਾਗੀ ਹਾਂ, ਮੈਂ ਸਜ਼ਾ ਦਾ ਭਾਗੀ ਹਾਂ, ਮੈਂ ਪਰਾਇਸ਼ਚਿਤ ਦਾ ਭਾਗੀ ਹਾਂ, ਮੈਂ ਨਰਕ ਦਾ ਭਾਗੀ ਹਾਂ......" ਤੇ ਛੇਤੀ ਛੇਤੀ ਮੱਠ ਦੀਆਂ ਪੌੜੀਆਂ ਉਤਰਦਾ ਹੋਇਆ ਪੁਜਾਰੀ ਚਲਾ ਗਿਆ।
* * *
"ਵਿਸ਼ ਕੰਨਿਆਂ ਕਿਤਨੀ ਸੁੰਦਰ ਸੀ" ਉਹ ਸੋਚਦਾ ਗਿਆ 'ਮਧੁਰ ਅਤੇ ਚੰਚਲ।' ਉਹ ਤੁਰਦਾ ਗਿਆ ਤੇ ਸੋਚਦਾ ਗਿਆ ਵਿਸ਼-ਕੰਨਿਆਂ ਸੁੰਦਰ ਹੈ। ਸੁੰਦਰਤਾ ਵਿਸ਼-ਕੰਨਿਆਂ ਹੈ। ਦੇਵਦਾਸੀਆਂ ਸੁੰਦਰ ਹਨ। ਵਿਸ਼-ਕੰਨਿਆਂ ਦੇਵਦਾਸੀ ਹੈ। ਹਰ ਦੇਵਦਾਸੀ ਵਿਸ਼-ਕੰਨਿਆਂ ਹੈ। ਦੇਵਦਾਸੀ ਇਸਤ੍ਰੀ ਹੈ। ਹਰ ਇਸਤ੍ਰੀ ਵਿਸ਼-ਕੰਨਿਆਂ ਹੈ। ਹਰ ਇਸਤ੍ਰੀ ਵਿਵਰਜਤ ਫੁਲ ਹੈ। ਫੁਲ ਜਿਸ ਦੀ ਸੁੰਦਰਤਾ ਵਿਵਰਜਤ ਹੈ। ਜਿਸ ਦੀ ਸੁਗੰਧੀ ਜ਼ਹਿਰੀ ਵੀ ਹੈ ਅਤੇ ਮਾਰੂ। ਵਿਵਰਜਤ ਫੁਲ ਨੂੰ ਪਿਆਰਨਾ ਆਪ ਆਪਣੇ ਆਪੇ ਨਾਲ ਖੇਲਣਾ ਹੈ। ਆਪਣੇ ਜੀਵਨ ਨਾਲ ਖੇਲਣਾ ਹੈ।.....ਪਰ ਕਿਉਂ। ਪਰ ਕਿਉਂ! ਪੁਜਾਰੀ ਜਾਣਨਾ ਚਾਹੁੰਦਾ ਸੀ ਜੇ ਸੁੰਦਰਤਾ
੯੦