ਪੰਨਾ:ਪਾਪ ਪੁੰਨ ਤੋਂ ਪਰੇ.pdf/92

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵਿਵਰਜਤ ਰਖਣੀ ਸੀ ਤਾਂ ਸਿਰਜਣਹਾਰ ਨੇ ਇਹ ਸਭ ਕੁਝ ਸਾਜਿਆ ਹੀ ਕਿਉਂ। ਸੁੰਦਰ ਤਿਤਲੀਆਂ ਵੰਨ ਸਵੰਨੇ ਫੁਲ, ਪਾਕ ਦੇਵਦਾਸੀਆਂ ਅਤੇ ਮਨ-ਮੋਹਣੀ ਵਿਸ਼-ਕੰਨਿਆਂ।

ਤੁਰਦਿਆਂ ਤੁਰਦਿਆਂ ਪੁਜਾਰੀ ਉਸ ਬਸਤੀ ਵੱਲ ਚਲਾ ਗਿਆ ਜਿਥੋਂ ਦੇ ਲੋਕੀਂਂ ਭਗਵਾਨ ਬੁਧ ਦੀ ਦਸੇ ਰਾਹ ਦੇ ਬਿਲਕੁਲ ਉਲਟ ਚਲਦੇ ਸਨ। ਇਨ੍ਹਾਂ ਲੋਕਾਂ ਨੂੰ ਵਾਮ-ਮਾਰਗੀ ਆਖਦੇ ਸਨ ਅਤੇ ਇਹ ਸ਼ਿਵ ਲਿੰਗ ਦੀ ਪੂਜਾ ਕਰਦੇ ਸਨ। ਤਿਆਗ ਨਾਲੋਂ ਪਰਾਪਤੀ ਵਿਚ ਉਨ੍ਹਾਂ ਦਾ ਵਿਸ਼ਵਾਸ਼ ਵਧੇਰੇ ਸੀ। ਉਨ੍ਹਾਂ ਦੀ ਜਾਚੇ ਸੰਸਾਰ ਵਿਚ ਕੇਵਲ ਦੋ ਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਸਨ। ਇਸਤ੍ਰੀ ਅਤੇ ਮਧੀਰਾ।

ਉਸ ਨੂੰ ਬਸਤੀ ਦਾ ਇਕ ਪੁਰਸ਼ ਮਿਲਿਆ।

"ਓ ਬੁਧ ਭਿਖਸ਼ੂ! ਆਉ। ਸ਼ਾਇਦ ਬੁਧ ਦੇ ਗਿਆਨਚਾਨਣ ਵਿਚ ਤੂੰ ਕੋਈ ਸੁੰਦਰ ਨੁਹਾਰ ਵੇਖੀ ਹੈ ਤੇ ਉਸ ਨੂੰ ਭਾਲਣ ਲਈ ਹੀ ਤੂੰ ਅਜ ਇਧਰ ਚਲਾ ਆਇਆ ਹੈਂ।” ਪੁਰਸ਼ ਨੇ ਉਸ ਨੂੰ ਹੈਰਾਨੀ ਨਾਲ ਮਿਲੀ ਜੁਲੀ ਵਿਅੰਗਿਕ, ਜੀਉ ਆਇਆਂ ਆਖੀ। ਪਰ ਪੁਜਾਰੀ ਚੁਪ ਰਿਹਾ।

"ਮੇਰੇ ਵੀਰ ਇਹੋ ਜਹੀ ਨੁਹਾਰ ਕੇਵਲ ਸੁਪਨੇ ਵਿਚ ਹੀ ਵੇਖੀ ਜਾ ਸਕਦੀ ਹੈ ਜਾਂ ਫਿਰ ਮੱਠ ਦੀ ਚਾਰ ਦੀਵਾਰੀ ਵਿਚ, ਇਥੇ ਕੀ ਹੈ? ਫਿੱਕੀ ਇਸਤ੍ਰੀ ਅਤੇ ਕੌੜੀ ਮਧੀਰਾ। ਇਸਤ੍ਰੀ ਮਧੀਰਾ ਬੱਸ। ਸਾਡੀ ਦੁਨੀਆ ਕੇਵਲ ਇਨ੍ਹਾਂ ਦੋ ਸ਼ਬਦਾਂ ਨਾਲ ਬਣਦੀ ਹੈ ਅਤੇ ਇਨ੍ਹਾਂ ਦੇ ਨਾਲ ਹੀ ਮੁਕ ਜਾਂਦੀ ਹੈ। ਪਰ ਆਪ ਇਹ ਦੋਵੇਂ ਇਕ ਦੂਜੀ ਦੀਆਂ ਕਿੱਡੀਆਂ ਮੁਹਤਾਜ ਹਨ ਅਤੇ ਇਕ ਦੂਜੀ ਤੇ ਕਿਤਨੀਆਂ ਨਿਰਭਰ। ਤੁਸੀਂ ਜਾਣ ਨਹੀਂ ਸਕਦੇ ਮਧੀਰਾ

੯੧