ਪੁਜਾਰੀ ਨੇ ਵੇਖਿਆ ਬਾਹਰ ਗਲੀ ਵਿਚ ਇਕ ਸੋਹਣਾ ਭਰਵਾਂ ਨੌਜਵਾਨ ਜਾ ਰਿਹਾ ਸੀ। ਉਸਨੇ ਕੇਸਰੀ ਰੰਗ ਦੇ ਕਪੜੇ ਪਾਏ ਹੋਏ ਸਨ। ਜਿਨ੍ਹਾਂ ਦੀ ਬਣਤਰ ਇਕ ਖਾਸ ਕਿਸਮ ਦੀ ਸੀ ਤੇ ਵਖਰੀ ਜਹੀ ਸੀ। ਨੌਜਵਾਨ ਉਸਨੂੰ ਵੇਖਦੇ ਸਨ ਤੇ ਰਸਤਾ ਛਡ ਦੇਂਦੇ ਸਨ। ਬੁਢੇ ਅਸ਼ੀਰਵਾਦ ਦਿੰਦੇ ਸਨ ਤੇ ਕਿਤਨੀ ਕਿਤਨੀ ਦੇਰ ਉਸ ਵਲ ਇਕ ਟਕ ਦੇਖਦੇ ਰਹਿੰਦੇ ਸਨ। ਅਤੇ ਤੀਵੀਆਂ ਉਸਦੇ ਰਸਤੇ ਵਿਚ ਫੁਲ ਵਿਛਾਉਂਦੀਆਂ ਸਨ।
"ਇਹ ਕੌਣ ਹੈ?" ਪੁਜਾਰੀ ਨੇ ਪੁਛਿਆ।
"ਅਜ ਦਾ ਮਾਲਿਕ" ਅਜੀਬ ਉਤਰ ਸੀ। ਪੁਜਾਰੀ ਕੁਝ ਨਾ ਸਮਝ ਸਕਿਆ ਤੇ ਉਸਨੇ ਹੈਰਾਨੀ ਨਾਲ ਆਪਣੇ ਮੇਜ਼ਬਾਨ ਵੱਲ ਵੇਖਿਆ ਜਿਵੇਂ ਕਿਸੇ ਵਿਸਥਾਰ ਦੀ ਮੰਗ ਕਰ ਰਿਹਾ ਹੋਵੇ।
"ਸਾਡੇ ਦੇਸ਼ ਦਾ ਰਵਾਜ ਹੈ, ਜਿਸ ਦਿਨ ਪਿੰਡ ਦਾ ਕੋਈ ਗਭਰੂ ਆਪਣੀ ਅਠਾਰਵੀਂ ਸਾਲ-ਗਿਰਾਹ ਵਿਚ ਪੈਰ ਧਰਦਾ ਹੈ, ਉਸ ਦਿਨ ਉਸਨੂੰ ਇਸ ਤਰੀਕੇ ਨਾਲ ਸ਼ੰੰਗਾਰਿਆ ਜਾਂਦਾ ਹੈ ਤੇ ਫਿਰ ਉਸ ਨੂੰ ਆਗਿਆ ਹੁੰਦੀ ਹੈ ਕਿ ਉਹ ਪਿੰਡ ਦਿਆਂ ਸਾਰਿਆਂ ਘਰਾਂ ਵਿਚ ਜਿਥੇ ਵੀ ਚਲਿਆ ਜਾਵੇ, ਉਸ ਨੂੰ ਕੋਈ ਰੁਕਾਵਟ ਨਹੀਂ। ਉਹ ਉਸ ਘਰ ਦੇ ਬਾਹਰ ਆਪਣੀਆਂ ਜੁਤੀਆਂ ਲਾਹ ਦੇਵੇਗਾ ਤੇ ਅੰਦਰ ਚਲਾ ਜਾਵੇਗਾ। ਉਹ ਆਪਣੇ ਹਾਣ ਦੀ ਜਿਸ ਕੁੜੀ ਨੂੰ ਵੀ ਚਾਹਵੇਗਾ ਆਪਣੀ ਮਰਜ਼ੀ ਨਾਲ ਚੁਣ ਲਵੇਗਾ। ਇਸ ਦਿਨ ਪਿੰਡ ਦੀ ਕੋਈ ਵੀ ਕੰਨਿਆ ਇਸਨੂੰ ਸਵੀਕਾਰ ਕਰ ਸਕਦੀ ਹੈ। ਉਸ ਸਮੇਂ ਜਦੋਂ ਕਿ ਉਹ ਕਿਸੇ ਘਰ ਵਿਚ ਗਿਆ ਹੋਵੇ, ਜੇ ਉਸ ਘਰ ਦਾ ਕੋਈ ਪੁਰਸ਼ ਬਾਹਰੋਂ ਆ ਜਾਵੇ ਤਾਂ ਉਹ ਘਰ ਦੇ ਅੰਦਰ ਪੈਰ ਨਹੀਂ ਰਖ, ਸਗੋਂ ਆਪਣੇ ਬੂਹੇ ਦੇ
੯੪