ਪੰਨਾ:ਪਾਪ ਪੁੰਨ ਤੋਂ ਪਰੇ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਾਹਰ ਖਾਸ ਕਿਸਮ ਦੀਆਂ ਜੁੱਤੀਆਂ ਪਈਆਂ ਵੇਖ ਕੇ ਪਿਛਾਂਹ ਪਰਤ ਜਾਵੇਗਾ।"
"ਜੇ ਕਦੀ ਨੌਜੁਵਾਨ ਚੋਣ ਵਿਚ ਥਿੜਕ ਜਾਵੇ। ਮੇਰਾ ਭਾਵ ਹੈ, ਜੇ ਉਹ ਗ਼ਲਤੀ ਨਾਲ ਕੋਈ ਐਸੀ ਕੰਨਿਆਂ ਚੁਣ ਬੈਠੇ, ਜੋ ਪਹਿਲਾਂ ਹੀ ਕਿਸੇ ਦੀ ਵਿਵਾਹਤ ਇਸਤਰੀ ਹੋਵੇ ਤਾਂ?"
“ਤਾਂ ਉਹ ਉਸ ਵਿਵਰਜਤ ਫੁਲ ਦੀ ਤਰ੍ਹਾਂ ਜਿਸਦੀ ਸੁਗੰਧੀ ਵਿਸ਼ ਹੈ, ਉਸਦੇ ਪਰਾਣ ਲੈਣ ਦੀ ਅਧੀਕਾਰੀ ਹੁੰਦੀ ਹੈ। ਸਾਡਾ ਕਾਨੂੰਨ ਉਸਨੂੰ ਵਿਸ਼ ਦੇਵੀ ਦੇ ਮੰਦਰ ਵਿਚ ਭੇਂਟ ਚੜ੍ਹਾ ਦੇਂਦਾ ਹੈ, ਜਿਸ ਦੀਆਂ ਪੁਜਾਰਨਾਂ ਦੇਵ ਦਾਸੀਆਂ ਨਹੀਂ ਸਗੋਂ ਵਿਸ਼ ਕੰਨਿਆਵਾਂ ਹਨ।"
"ਉਫ ਕਿਤਨਾ ਕਠੋਰ ਕਾਨੂੰਨ ਹੈ।"
"ਸੁਤੰਤਰ ਕਾਨੂੰਨ ਨੂੰ ਕਠੋਰ ਵੀ ਹੋਣਾ ਚਾਹੀਦਾ ਹੈ।"
“ਠੀਕ ਹੈ, ਪੁਜਾਰੀ ਬੋਲਿਆ। ਜੇ ਸੰਸਾਰ ਵਿਚ ਵਿਵਰਜਤ ਫੁਲ ਨਾ ਹੁੰਦੇ ਤਾਂ ਸੁਤੰਤਰ ਪੁਰਸ਼ ਸਾਰੀ ਦੀ ਸਾਰੀ ਸੁੰਦਰਤਾ ਨੂੰ ਹੀ ਮਸਲ ਸੁਟਦਾ। ਜੇ ਦੁਨੀਆਂ ਵਿਚ ਨਫ਼ਰਤ ਨਾ ਹੁੰਦੀ ਤਾਂ ਸ਼ਾਇਦ ਮੁਹੱਬਤ ਕਦੀ ਵੀ ਜੀ ਨਾ ਸਕਦੀ।" ਤੇ ਆਪ ਮੁਹਾਰੇ ਹੀ ਪੁਜਾਰੀ ਨੂੰ ਉਸ ਦੇ ਸਵਾਲ ਦਾ ਉਤਰ ਬਹੁੜ ਪਿਆ ਸੀ ਜਿਹੜਾ ਉਹ ਕਦੀ ਵੀ ਮੱਠ ਮੰਡਲ ਵਿਚ ਨਹੀਂ ਸੀ ਪੂਰਾ ਕਰ ਸਕਿਆ। ਉਸ ਦੀ ਦੁਨੀਆ ਵਿਚ ਸਕੂਨ ਸੀ। ਪੂਰਨ ਅਨੰਦ, ਜਿਹੜਾ ਭਗਵਾਨ ਨੇ ਤਿਆਗ ਦੇ ਸਿਖਰ ਤੇ ਹਾਸਲ ਕੀਤਾ ਸੀ।

***

ਰਾਤ ਨੂੰ ਉਸ ਦਾ ਮਿਤਰ ਉਸ ਨੂੰ ਇਕ ਐਸੀ ਥਾਂ ਲੈ ਗਿਆ, ਜੋ ਧਰਤੀ ਦੇ ਹੇਠਾਂ ਬਣਾਈ ਗਈ ਸੀ। ਇਹ ਇਕ

੯੫