ਬਹੁਤ ਵਡਾ ਹਾਲ ਸੀ ਜਿਹੜਾ ਉਸ ਨੇ ਪੌੜੀ ਉਤਰਨ ਸਮੇਂ ਨਹੀਂ ਸੀ ਮਹਿਸੂਸਿਆ ਪਰ ਹੇਠਾਂ ਜਾ ਕੇ ਉਸ ਨੇ ਵੇਖਿਆ ਕਿ ਇਕ ਬਹੁਤ ਵਡੇ ਹਾਲ ਨੂੰ ਸੁਚੱਜੇ ਢੰਗ ਨਾਲ ਸੰਵਾਰਿਆ ਗਿਆ ਸੀ। ਹਾਲ ਵਿਚ ਹਰ ਪਾਸੇ ਦੀਪ-ਮਾਲਾ ਦਾ ਚਾਨਣ ਸੀ। ਹਾਲ ਦੇ ਇਕ ਪਾਸੇ ਇਹ ਬਹੁਤ ਲੰਮਾ ਚੌੜਾ ਪੱਥਰ ਪਿਆ ਸੀ ਜਿਸ ਨੂੰ ਫੁਲਾਂ ਨੇ ਪੂਰੀ ਤਰ੍ਹਾਂ ਢਕ ਰਖਿਆ ਸੀ। ਦੂਜੇ ਬੰਨੇ ਵਡੇ ਵਡੇ ਮਟਕੇ ਪਏ ਸਨ। ਉਸ ਦੇ ਮਿਤਰ ਨੇ ਉਸ ਨੂੰ ਦਸਿਆ ਇਹ ਸਾਡਾ ਮੰਦਰ ਹੈ। ਪੱਥਰ ਸ਼ਿਵ ਲਿੰਗ ਹੈ ਅਤੇ ਮਟਕਿਆਂ ਵਿਚ ਮਧੀਰਾ ਹੈ। ਥੋੜੇ ਸਮੇਂ ਤੀਕ ਪੂਜਾ ਸ਼ੁਰੂ ਹੋ ਜਾਵੇਗੀ।
ਤੇ ਪੁਜਾਰੀ ਨੇ ਵੇਖਿਆ ਥੋੜੇ ਸਮੇਂ ਵਿਚ ਹੀ ਹਾਲ ਭਰ ਗਿਆ ਸੀ। ਕਈ ਇਸਤਰੀਆਂ, ਪੁਰਸ਼ ਵੰਨ ਸਵੰਨੀਆਂ ਜੋੜੀਆਂ ਅਤੇ ਟੋਲੀਆਂ ਦੇ ਰੂਪ ਵਿਚ ਆਉਣੇ ਸ਼ੁਰੂ ਹੋ ਗਏ ਸਨ। ਦੀਪ ਮਾਲਾ ਦੀ ਸੂਖਮ ਲੋ, ਹਰ ਆਉਣ ਵਾਲੇ ਦੇ ਚਿਹਰੇ ਤੇ ਧੁੰਦਲੀ ਧੁੰਦਲੀ ਪੈਂਦੀ ਸੀ ਤੇ ਉਸ ਨੂੰ ਕੋਈ ਸਚ ਮੁਚ ਦਾ ਨਹੀਂ ਸਗੋਂ ਸੁਪਨੇ ਦਾ ਪਾਤਰ ਪਰਗਟ ਕਰਦਾ ਸੀ। ਕੋਈ ਅਨਜਾਣਿਆਂ ਜਿਹਾ ਭੇਤ ਉਨ੍ਹਾਂ ਦੀਆਂ ਅੱਖਾਂ ਵਿਚੋਂ ਝਾਕਦਾ ਸੀ ਤੇ ਉਨ੍ਹਾਂ ਦੀ ਨੁਹਾਰ ਨਾ ਓਪਰੀ ਜਾਪਦੀ ਸੀ, ਨਾ ਪਛਾਣੀ ਹੋਈ। ਹਾਲ ਵਿਚ ਦਾਖਲ ਹੋਣ ਦੇ ਜ਼ਰੂਰ ਕੋਈ ਗੁਪਤੀ ਰਸਤੇ ਹੋਣਗੇ ਕਿਉਂਕਿ ਹਾਲ ਦਾ ਸਦਰ ਦਰਵਾਜ਼ਾ ਜਿਥੋਂ ਥਾਣੀ ਪੁਜਾਰੀ ਆਇਆ ਸੀ, ਬੰਦ ਕਰ ਦਿਤਾ ਗਿਆ ਸੀ। ਪੁਜਾਰੀ ਨੇ ਦੇਖਿਆ ਹਰ ਆਉਣ ਵਾਲੀ ਇਸਤਰੀ ਇਕ ਸ੍ਵਤੰਤਰ ਅਦਾ ਨਾਲ ਆਉਂਦੀ ਸੀ ਅਤੇ ਉਸ ਦੇ ਅਗੋਂ ਲੰਘ ਕੇ ਸ਼ਿਵਲਿੰਗ ਦੇ ਪਿਛਲੇ ਪਾਸੇ ਹਨੇਰੇ ਵਿੱਚ ਅਲੋਪ ਹੋ ਜਾਂਦੀ ਸੀ। ਪੁਰਸ਼ ਸ਼ਰਾਬੀਆਂ ਵਾਂਗ ਡਗ ਮਗਾਂਦੇ ਹੋਏ ਲੰਘਦੇ
੯੬