ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/99

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਭਗਵਾਨ ਬੁਧ ਦੇ ਮੱਠ-ਮੰਡਲ ਦੀਆਂ ਪਵਿਤਰ ਦੇਵਦਾਸੀਆਂ।

ਸਭ ਤੋਂ ਪਿਛੋਂ ਪੁਜਾਰੀ ਨੇ ਵੇਖਿਆ ਇਕ ਕੁੜੀ ਆਈ, ਜਿਸ ਦੇ ਨੈਣ ਸੁੰਦਰ ਸਨ ਅਤੇ ਰੋਸ਼ਨ। ਇਸ ਦੇ ਨਕਸ਼ ਅਤੀ ਸੂਖਸ਼ਮ ਸਨ ਅਤੇ ਪਹਿਰਾਵੇ ਤੋਂ ਉਹ ਸੁੰਦਰਤਾ ਦੀ ਦੇਵੀ ਜਾਪ ਰਹੀ ਸੀ। ਇਸ ਦੀ ਚੋਣ ਵਾਸਤੇ ਸਵਾਏ ਹਾਲ ਦੇ ਵਿਚਕਾਰ ਵਿਛੇ ਗਲੀਚੇ ਦੇ ਹੋਰ ਕੁਝ ਨਹੀਂ ਸੀ ਰਹਿ ਗਿਆ। ਕੁੜੀ ਇਕੱਲੀ ਹੈਰਾਨ ਅਤੇ ਪਰੇਸ਼ਾਨ ਖੜੀ ਸੀ ਅਤੇ ਘੁਪ ਹਨੇਰੇ ਵਿਚ ਘਿਰੀ ਹੋਈ ਉਹ ਚੰਨ ਦੀ ਇਕ ਭਟਕੀ ਹੋਈ ਕਿਰਨ ਜਾਪਦੀ ਸੀ, ਜਿਹੜੀ ਫਿਜ਼ਾ ਨੂੰ ਚੀਰਨ ਲਗਿਆਂ ਉਸ ਨਾਲੋਂ ਟੁਟ ਗਈ ਸੀ ਤੇ ਇਕੱਲੀ ਰਹਿ ਗਈ ਸੀ, ਹੈਰਾਨ ਅਤੇ ਪਰੇਸ਼ਾਨ।

ਜਿਵੇਂ ਸਾਰੇ ਦੀ ਸਾਰੀ ਪੂਜਾ ਦੀ ਸਮਿਗਰੀ ਇਕੋ ਭਾਂਬੜ ਬਣ ਕੇ ਮਚ ਉਠੀ ਸੀ, ਜਿਵੇਂ ਆਰਤੀ ਦੇ ਸਾਰੇ ਸਾਜ਼ ਇਕੇ ਸਮੇਂ ਅਬੜਵਾਹੇ ਟੁਣਕ ਉਠੇ ਸਨ। ਤੇ ਪੁਜਾਰੀ ਨੇ ਵੇਖਿਆ, ਸਾਰਾ ਹਾਲ ਤਲ-ਮਲਾ ਉਠਿਆ। ਉਹ ਸਭ ਚੀਖ਼ ਰਹੇ ਸਨ।
"ਵਿਸ਼-ਕੰਨਿਆਂ! ਵਿਵਰਜਤ ਫੁੱਲ!!ਨਿਰਲੱਜ ਸੁੰਦਰੀ!!!"

ਤੇ ਪੁਜਾਰੀ ਕਿਸੇ ਅਕਹਿ ਕਸ਼ਸ਼ ਨਾਲ ਉਸ ਵਲ ਖਿਚਿਆ ਵਧਦਾ ਗਿਆ। ਉਹ ਪੁਜਾਰੀ ਨੂੰ ਵੇਖ ਕੇ ਮੁਸਕਰਾਈ, ਪੁਜਾਰੀ ਉਸ ਨੂੰ ਵੇਖ ਕੇ ਮੁਸਕਰਾਇਆ ਤੇ ਹਾਲ ਦੀ ਮਧਮ ਰੋਸ਼ਨੀ ਵਿੱਚ ਉਹ ਦੋਵੇਂ ਕਹਿਕਸ਼ਾਂ ਦੇ ਚਾਨਣ ਵਾਂਗ ਜਗਮਗਾ ਉਠੇ ਅਤੇ ਟੁਟਦੇ ਤਾਰੇ ਵਾਂਗ ਲੀਕ ਜਹੀ ਮਗਰ ਛਡਦੇ ਹੋਏ ਹਾਲ ਦੀਆਂ ਪੌੜੀਆਂ ਚੜ੍ਹਨ ਲਗੇ।ਦੇਵ ਦਾਸੀਆਂ ਬੇ-ਸੁਧ ਕੀਲੀਆਂ ਪਈਆਂ ਸਨ।

****

੯੮