ਪੰਨਾ:ਪਾਰਸ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧o )

ਵਿਚਕਾਰਲੀ ਨੋਂਹ ਪਰਦੇ ਪਿਛੋਂ ਹੀ 'ਹਾਏ ਹਾਏ' ਕਰ ਉਠੀ ਤੇ ਪੰਚੂ ਦੀ ਮਾਂ ਨੇ ਮਾਰੇ ਗੁੱਸੇ ਦਾ ਸਾਰਾ ਭਾਂਡਾ ਹੀ ਭੰਨ ਦਿਤਾ।

ਵਿਹੜੇ ਵਿਚ ਖਲੋਕੇ ਗੁਰਚਰਨ ਨੇ ਆਪਣੇ ਭਰਾ ਨੂੰ ਅਵਾਜ਼ ਦੇਕੇ ਆਖਿਆ, ਹਰਿਚਰਨ! ਮੈਂ ਬੁੱਢੀਆਂ ਦੀਆਂ ਗੱਲਾ ਵਲ ਧਿਆਨ ਨਹੀਂ ਦੇਂਦਾ, ਪਰ ਜੇ ਤੂੰ ਆਪ ਵੀ ਵਿਚਕਾਰਲੀ ਨੋਂਹ ਦਾ ਐਨਾ ਨਿਰਾਦਰ ਕਰਨ ਲੱਗੇਂਗਾ ਤਾਂ ਏਦਾਂ ਉਸ ਦਾ ਗੁਜ਼ਾਰਾ ਮੁਸ਼ਕਲ ਹੋ ਜਾਇਗਾ।

ਇਸ ਗਲ ਦਾ ਕਿਸੇ ਨੇ ਮੋੜ ਨ ਮੋੜਿਆ। ਪਰ ਬਾਹਰ ਜਾਣ ਵਾਲੇ ਰਾਹ ਥਾਣੀ ਉਹਨਾਂ ਨੂੰ ਛੋਟੀ ਨੋਂਹ ਦਾ ਉੱਚੀ ਉੱਚੀ ਬੋਲਣਾ ਸੁਣ ਪਿਆ। ਉਹ ਠੱਠਾ ਕਰਦੀ ਹੋਈ ਆਖ ਰਹੀ ਸੀ, 'ਏਸ ਤਰ੍ਹਾਂ ਨਿਰਾਦਰ ਨ ਕਰਿਆ ਕਰੋ,' ਆਖ ਦੇਦੀ ਹਾਂ, ਨਹੀਂ ਤਾਂ ਵਿਚਕਾਰਲੀ ਨੋਂਹ ਘਰ ਵਿਚ ਨਹੀਂ ਰਹੇਗੀ, ਫੇਰ ਕੀ ਕਰੋਗੇ?

ਹਰਿਚਰਨ ਜੁਵਾਬ ਦੇ ਰਿਹਾ ਸੀ, 'ਫੇਰ ਕਿਹੜੀ ਦੁਨੀਆਂ ਗਰਕ ਚੱਲੀ ਹੈ। ਅਸੀਂ ਕਿਹੜਾ ਉਹਦੇ ਪੈਰੀਂ ਹੱਥ ਲਾਉਣਾ ਹੈ ਕਿ ਨਾ ਜਾਵੇ। ਇਕ ਵੇਰਾਂ ਛਡ ਕੇ ਸੌ ਵਾਰੀ ਚਲੀ ਜਾਏ।' ਗੁਰਚਰਨ ਠਠੰਬਰ ਕੇ ਖਲੋ ਗਏ ਤੇ ਇਹਨਾਂ ਦੀ ਗਲ ਬਾਤ ਮੁੱਕਣ ਤੇ ਸਭ ਕੁਝ ਸੁਣ ਕੇ ਬਾਹਰ ਨੂੰ ਚਲੇ ਗਏ।