ਪੰਨਾ:ਪਾਰਸ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਹਾਲਤ ਵਿਚ ਵੀ ਕਿਸੇ ਬੱਚੇ ਨੂੰ, ਤਾਈ ਜੀ ਦੇ ਵਛੌਣੇ ਤੋਂ ਛੁੱਟ ਕਿਧਰੇ ਹੋਰ ਸਾਉਣ ਨੂੰ ਥਾਂ ਨਹੀਂ ਸੀ ਲਭ ਸਕਦਾ । ਕਨ੍ਹਿਆਈ ਦੀ ਸੌਣੀ ਚੰਗੀ ਨਹੀਂ ਉਸ ਵਾਸਤੇ ਐਨੀ ਥਾਂ ਚਾਹੀਦੀ ਹੈ । ਛੁਟਨ ਆਮ ਤੌਰ ਤੇ ਇਕ ਗਲਤੀ ਕਰਦਿਆ ਕਰਦਾ ਹੈ, ਉਸਦੇ ਥਲੇ ਮੋਮ ਜਾਮਾ ਵਿਛਾਉਣਾ ਚਾਹੀਦਾ ਹੈ। ਵਿਪਿਨ ਸੁਤਿਆਂ ਹੋਇਆਂ ਚੱਕੀ ਘੇਰੇ ਘੁਮਦਾ ਰਹਿੰਦਾ ਹੈ, ਉਸ ਵਾਸਤੇ ਹੋਰ ਪ੍ਰਬੰਧ ਕਰਨਾ ਪੈਂਦਾ ਸੀ । ਪਟਲ ਨੂੰ ਅੱਧੀ ਰਾਤ ਹੀ ਭੁਖ ਲੱਗ ਆਉਂਦੀ ਸੀ ਇਸ ਕਰਕੇ ਇਸ ਲਈ ਸਿਰਹਾਣੇ ਖਾਣ ਪੀਣ ਦੀਆਂ ਚੀਜ਼ਾਂ ਰੱਖਣ ਦੀ ਜਰੂਰਤ ਸੀ। ਕਿਸੇ ਦੀ ਛਾਤੀ ਤੇ ਕਿਸੇ ਨੇ ਪੈਰ ਤਾਂ ਨਹੀਂ ਰਖ ਦਿੱਤੇ ? ਕਿਸੇ ਦਾ ਨੱਕ ਕਿਸੇ ਦੇ ਗੋਡ ਥਲੇ ਤਾਂ ਨਹੀਂ ਆਗਿਆ ? ਇਹੋ ਹੀ ਵੇਖਦਿਆਂ ੨ ਸਿਧੇਸ਼ਵਰੀ ਦੀ ਸਾਰੀ ਰਾਤ ਲੰਘ ਜਾਂਦੀ ਸੀ । ਅਜ ਰਾਤ ਨੂੰ ਸੌਣ ਲਗਿਆਂ ਵਿਛਾਉਣੇ ਤੇ ਕਿੰਨੀ ਜਗਾ ਖਾਲੀ ਰਹਿ ਜਾਇਗੀ, ਇਸਦਾ ਸ਼ੈਲਜਾ ਦੇ ਜਾਣ ਲੱਗਿਆਂ, ਉਸਨੂੰ ਕੁਝ ਖਿਅਲ਼ ਹੀ ਨਹੀਂ ਸੀ । ਨੈਨਤਾਰਾ ਦੀਆਂ ਸੌਹਾਂ ਸੁਗੰਧਾਂ ਦੇਣ ਤੇ ਉਹ ਰੋਟੀ ਖਾ ਕੇ ਉਤੇ ਤਾਂ ਆ ਗਈ ਸੀ, ਪਰ ਸ਼ੈਲਜਾ ਦੇ ਕਮਰੇ ਨੂੰ ਵੇਖਕੇ ਏਦਾਂ ਮਲੂਮ ਹੁੰਦਾ ਸੀ, ਜਾਣੀ ਦੀ ਉਸਦੀ ਛਾਤੀ ਕਿਸੇ ਨੇ ਮੁਗਦਰਾਂ ਨਲ ਕੁੱਟ ਸੁੱਟੀ ਹੰਦੀ ਹੈ । ਕਮਰੇ ਵਿਚ ਅਨ੍ਹੇਰਾ ਸੀ, ਬੂਹੇ ਬੰਦ ਸਨ । ਉਹ ਛੇਤੀ ਨਾਲ ਮੂੰਹ ਭੁਆਂ ਕੇ ਅਪਣੇ ਕਮਰੇ ਆ ਗਈ। ਵਿਛਾਉਣੇ ਵਲ ਵੇਖਿਆ-ਥੋੜੇ ਜਹੇ ਥਾਂ ਵਿਚ ਵਿਪਨ ਝੇ ਛੁੱਟਨ ਸੌਂ ਰਹੇ ਹਨ। ਬਾਕੀ ਬਿਸਤਰਾ ਤੱਪਦੀ ਹੋਈ