ਪੰਨਾ:ਪਾਰਸ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਕਰ ਦਾ ਅੰਤ ਨ ਰਹਿ ਜਾਂਦਾ । ਅਜੇ ਬਿਸਤਰੇ ਤੇ ਪਿਆਂ ਪਿਆਂ ਉਹਨੂੰ ਇਹ ਖਿਆਲ ਆ ਰਿਹ ਸੀ ਕਿ ਸ਼ਾਇਦ ਪਿੰਡ ਦੇ ਘਰ ਜਾਕੇ, ਰੁਝੇਵਿਆਂ ਕਰਕੇ ਕਿਨ੍ਹਾਈ ਦਾ ਢਿਡ ਹੀ ਨ ਭਰ ਸਕਿਆ ਹੋਵੇ ? ਤੇ ਪਹਿਲੇ ਤਾਂ ਜਰੂਰ ਹੀ ਬਿਨਾ ਖਾਧੇ ਪੀਤੇ ਸੌਂ ਗਿਆ ਹੋਵੇਗਾ। ਸ਼ਾਇਦ ਉਹਨੂੰ ਜਗਾਕੇ ਕੋਈ ਖੁਆਏਗਾ ਵੀ ਨਹੀਂ ਤੇ ਇਸੇ ਤਰਾਂ ਉਹ ਸਾਰੀ ਰਾਤ ਭੁਖਾ ਹੀ ਨ ਤੜਫਦਾ ਰਹੇ । ਖਿਆਲ ਖਿਆਲ ਵਿਚ ਹੀ ਜਿਵੇਂ ਜਿਵੇਂ ਉਸ ਨੂੰ ਇਹ ਘਟਨਾ ਸਾਫ ਸਾਫ ਦਿਸ ਰਹੀਆਂ ਸਨ, ਉਸ ਤਰਾਂ ਹੀ ਕ੍ਰੋਧ ਤੇ ਜਲਣ ਨਾਲ ਉਹਦੀ ਛਾਤੀ ਫਟ ਰਹੀ ਸੀ। ਲਾਗੇ ਦੇ ਕਮਰੇ ਵਿਚ ਗਰੀਸ਼ ਮਜ਼ੇ ਨਾਲ ਸੌਂ ਰਿਹਾ ਸੀ, ਜਦੋਂ ਉਸ ਪਾਸੋਂ ਨਹੀਂ ਸਹਾਰਿਆ ਗਿਆ। ਤਾਂ ਉਹ ਬਹੁਤ ਰਾਤ ਗਈ ਆਪਣੇ ਪਤੀ ਦੇ ਘਰ ਵਿਚ ਚਲ ਗਈ । ਉਹਨਾਂ ਨੂੰ ਜਗਾ ਕੇ ਪੁਛਿਆ, ਮੰਨ ਲਿਆ ਪਟਲ ਨੂੰ ਸ਼ੈਲਜਾ ਲਿਜਾ ਸਕਦੀ ਹੈ, ਪਰ ਕਿਨ੍ਹਾਈ ਤੇ ਤਾਂ ਉਹਦਾ ਕੋਈ ਹਕ ਨਹੀਂ, ਕਿਉਂਕਿ ਉਹ ਉਸਦਾ ਸੱਕਾ ਪੁਤਰ ਨਹੀਂ ?

ਗਰੀਸ਼ ਨੇ ਨੀਂਦ ਦੀ ਝੋਕ ਵਿਚ ਹੀ ਆਖਿਆ ਕੋਈ ਨਹੀਂ।

ਸਿਧੇਸ਼ਵਰੀ ਬੇਚੈਨ ਜਹੀ ਹੋਕੇ ਪਲੰਘ ਦੇ ਇਕ ਪਾਸੇ ਬਹਿ ਗਈ, ਆਖਣ ਲਗੀ, ਜੋ ਅਸੀਂ ਉਸ ਉਤੇ ਦਾਹਵਾ ਕਰ ਦਈਏ ਤਾਂ ਉਸ ਨੂੰ ਸਜਾ ਹੋ ਸਕਦੀ ਹੈ ਜਾਂ ਕਿ ਨਹੀ ?

ਗਰੀਸ਼ ਨੇ ਬਿਨਾ ਕਿਸੇ ਸੋਚ ਦੇ ਆਖ ਦਿਤਾ