ਪੰਨਾ:ਪਾਰਸ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਸਕਦਾ ਹੈ।

ਸਿਧੇਸ਼ਵਰੀ ਆਸਾ ਤੇ ਅਨੰਦ ਨਾਲ ਖਿੜ ਪਈ । ਕਹਿਣ ਲਗੀ, ਇਹ ਤਾਂ ਹੋਇਆ, ੫ਰ ਪਟਲ ਦੀ ਬਾਬਤ ਤਾਂ ਸੋਚੋ ? ਉਹਨੂੰ ਵੀ ਤਾਂ ਮੈ ਹੀ ਪਾਲ ਪੋਸਕੇ ਵਡਾ ਕੀਤਾ ਹੈ। ਹਾਕਮ ਨੂੰ ਜੇ ਇਹ ਗੱਲ ਸਮਝਾਈ ਜਾਏ ਕਿ ਮੇਰੇ ਬਿਨਾਂ ਉਹ ਨਹੀਂ ਰਹਿ ਸਕਦਾ-ਇਹ ਹੋ ਵੀ ਸਕਦਾ ਹੈ ਕਿ ਮੇਰੇ ਹੇਰਵੇ ਨਾਲ ਉਹ ਬੀਮਾਰ ਵੀ ਪੈ ਜਾਏ । ਤਾਂ ਕੀ ਹਾਕਮ ਦਹ ਰਾਏ ਨਹੀਂ ਦੇਵੇਗਾ ਕਿ ਉਹ ਆਪਣੀ ਤਾਈ ਪਾਸ ਹੀ ਰਹੇ ?' ਵਾਹ ਤੂੰ ਤਾਂ ਘੁਰਾੜੇ ਮਾਰਨ ਲੱਗ ਪਿਆ ਏਂ। ਮੇਰੀ ਗਲ ਦਾ ਜਵਾਬ ਹੀ ਕੋਈ ਨਹੀਂ । ਇਹ ਗਲ ਆਖ ਕੇ ਸਿਧੇਸ਼ਵਰੀ ਨੇ ਆਪਣੇ ਪਤੀ ਦੇ ਪੈਰਾਂ ਨੂੰ ਫੜਕੇ ਹਲੂਣਿਆਂ ।

ਗਰੀਸ਼ ਨੇ ਜਾਗ ਕੇ ਆਖਿਆ 'ਬਿਲਕੁਲ ਨਹੀਂ।'

ਸਿਧੇਸ਼ਵਰੀ ਜੋਸ਼ ਵਿਚ ਆਕੇ ਆਖਣ ਲੱਗੀ, ਕਿਉਂ ਨਹੀਂ? ਕੀ ਉਹ ਮਾਂ ਹੋਣ ਕਰਕੇ ਮੁੰਡੇ ਨੂੰ ਮਾਰ ਹੀ ਸੁਟੇਗੀ? ਮਹਾਰਾਣੀ ਵਿਕਟੋਰੀਆ ਦਾ ਕੋਈ ਇਹੋ ਜਿਹਾ ਹੁਕਮ ਨਹੀਂ ਹੈ। ਕੱਲ ਹੀ ਜੇ ਵਿਚਕਾਰਲੇ ਦੇਉਰ ਪਾਸੋਂ ਅਰਜ਼ੀ ਪੁਆ ਦਿਆਂ ਤਾਂ ਫੇਰ ਕੀ ਹੋਵੇ ?

ਇਹ ਆਖਕੇ ਸਿਧੇਸ਼ਵਰੀ ਜੁਵਾਬ ਦੀ ਉਡੀਕ ਵਿਚ ਕੁਝ ਚਿਰ ਖਲੋਤੀ ਰਹੀ । ਪਰ ਜਵਾਬ ਦੀ ਥਾਂ ਘੁਰਾੜੇ ਸਣਕੇ ਗੁੱਸੇ ਹੋਕੇ ਚਲੀ ਗਈ।

ਰਾਤ ਭਰ ਉਹਨੂੰ ਜਰਾ ਵੀ ਨੀਂਦ ਨਹੀਂ ਆਈ ਕਿ ਕਦੋਂ ਸਵੇਰਾ ਹੋਵੇ ਤੇ ਕਦੋਂ ਉਹ ਹਰੀਸ਼ ਦੀ ਰਾਹੀਂ ਲੜਕੇ