ਪੰਨਾ:ਪਾਰਸ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਦਾਹਵਾ ਕਰੇ । ਅਦਾਲਤ ਦਾ ਹੁਕਮ ਮਿਲਦਿਆਂ ਕਿਦਾਂ ਲੋਕੀਂ ਡਰਕੇ ਕਨ੍ਹਿਆਈ ਤੇ ਪਟਲ ਨੂੰ ਇਥੇ ਛਡ ਜਾਣਗੇ, ਇਹਨਾਂ ਹੀ ਸੁਫਨਿਆਂ ਵਿਚ ਉਹਦੀ ਸਾਰੀ ਰਾਤ ਲੰਘ ਗਈ ।

ਦਿਨ ਚੜ੍ਹਦਿਆਂ ਹੀ ਉਹਨੇ ਹਰੀਸ਼ ਦੇ ਬੂਹੇ ਨੂੰ ਜਾ ਖੜਕਾਇਆ, 'ਲਾਲਾ ਜੀ ਉੱਠੋ ।'

ਹਰੀਸ਼ ਨੇ ਘਬਰਾਕੇ ਦਰਵਾਜਾ ਖੋਲ੍ਹ ਦਿਤਾ ਤੇ ਹੈਰਾਨੀ ਨਾਲ ਵੇਖਣ ਲੱਗ ਪਿਆ।

ਸਿਧੇਸ਼ਵਰੀ ਨੇ ਆਖਿਆ, 'ਚਿਰ ਲਾਇਆਂ ਕੰਮ ਨਹੀਂ ਚਲਣਾ ਹੁਣੇ ਛੋਟੇ ਲਾਲਾ ਜੀ ਦੇ ਨਾਂ ਅਦਾਲਤੋਂ ਨੋਟਿਸ ਜਾਰੀ ਕਰਵਾਉਣਾ ਹੋਵੇਗਾ । ਚੰਗੀ ਤਰ੍ਹਾਂ ਲਿਖ ਦੇਣਾ ਕਿ ਜੇ ਚਵੀ ਘੰਟੇ ਦੇ ਅੰਦਰ ਅੰਦਰ ਜਵਾਬ ਨ ਦਿੱਤਾ ਤਾਂ ਦਾਹਵਾ ਕਰ ਦਿਤਾ ਜਾਏਗਾ।'

ਹਰੀਸ਼ ਦਾ ਇਸ ਸਬੰਧੀ ਗਰਮ ਹੋਣਾ ਫਜ਼ੂਲ ਸੀ ਉਸ ਨੇ ਉਸੇ ਵੇਲੇ ਮੰਨਕੇ ਹੌਲੀ ਜਹੀ ਪੁਛਿਆ, 'ਕੀ ਗੱਲ ਹੈ ਭਾਬੀ ਜੀ ? ਬਹਿ ਜਾਓ ।'

'ਕੀ ਕੋਈ ਕੁਝ ਲੈਗਿਆ ਹੈ? ਦਾਹਵਾ ਜ਼ਰਾ ੱਜ਼ਿਆਦਾ ਹੋਣਾ ਚਾਹੀਦਾ ਹੈ । ਸਮਝ ਲਿਆ ?'

ਸਿਧੇਸ਼ਵਰੀ ਨੇ ਮੰਜੇ ਤੇ ਬਹਿਕੇ ਦੋਵੇਂ ਅਖਾਂ ਟੱਡ ੨ ਕੇ ਬੜੇ ਅਸਚਰਜ ਨਾਲ ਆਪਣੀ ਵਾਰਤਾ ਕਹਿ ਦਿਤੀ।

ਸੁਣਕੇ ਹਰੀਸ਼ ਦਾ ਚਮਕਦਾ ਹੋਇਆ ਚਿਹਰਾ ਕਾਲਾ ਹੋ ਗਿਆ । ਆਖਣ ਲੱਗਾ, 'ਕੀ ਤੂੰ ਪਾਗ਼ਲ ਹੋ ਗਈਏਂ ਭਾਬੀ ? ਮੇਰਾ ਖਿਆਲ ਸੀ ਕਿ ਕੋਈ ਹੋਰ ਗਲ ਹੋਵੇਗੀ ।