ਪੰਨਾ:ਪਾਰਸ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨਾ ਪੈਂਦਾ । ਸਿਰ ਸੜੀ ਨੂੰ ਦਸਾਂ ਸਾਲਾਂ ਦੀ ਛੋਟੀ ਜਹੀ ਨੂੰ ਵਿਆਹ ਕੇ ਲਿਆਂਦਾ ਸੀ । ਪਾਲਪੋਸ ਕੇ ਜੁਵਾਨ ਕੀਤੀ, ਹੁਣ ਉਹ ਆਪਣਾ ਰੋਬ ਵਿਖਾਕੇ ਮੁੰਡਿਆਂ ਨੂੰ ਲੈ ਕੇ ਘਰੋਂ ਹੀ ਨਿਕਲ ਗਈ ਹੈ। ਮੈਂ ਵੀ ਧਿਆਨ ਰਖ ਰਹੀ ਹਾਂ। ਮੁੰਡਿਆਂ ਦੀ ਮਾੜੀ ਜਹੀ ਕੋਈ ਬੁਰੀ ਖਬਰ ਸੁਣ ਲੈਣ ਦਿਹ, ਫੇਰ ਵੇਖਾਂਗੀ ਕਿ ਉਹ ਉਹਨਾਂ ਨੂੰ ਕਿਵੇਂ ਆਪਣੇ ਪਾਸ ਰਖ ਸਕਦੀ ਹੈ । ਤੂੰ ਹੁਣ ਜਾਹ, ਕਿਸੇ ਦਿਨ ਚੁਪਹਿਰ ਨੂੰ ਆ ਕੇ ਹਿਸਾਬ ਦਸ ਜਾਣਾ ਕਿ ਐਨੇ ਰੁਪੈ ਕਿਥੇ ਚਲੇ ਗਏ ?' ਇਹ ਆਖ ਕੇ ਉਹਨਾਂ ਗਣੇਸ਼ ਨੂੰ ਵਿਦਿਆ ਕਰ ਦਿੱਤਾ। ਉਹ ਵਿਚਾਰਾ ਬੁੱਤ ਜਿਹਾ ਬਣ ਕੇ ਬਾਹਰ ਚਲਿਆ ਗਿਆ।

ਵਿਚਕਾਰਲੀ ਨੋਂਹ ਨੇ ਆਕੇ ਅਖਿਆ; 'ਮੈਂ ਵੀ ਟੱਬਰਦਾਰੀ ਚਲਾਉਂਦੀ ਰਹੀ ਹਾਂ, ਕੌਡੀ ਕੌਡੀ ਦਾ ਹਿਸਾਬ ਰਖਦੀ ਰਹੀ ਹਾਂ । ਛੋਟੀ ਨੋਂਹ ਘਰ ਨਹੀਂ ਤੂੰ ਕਿਉਂ ਇਸ ਝੰਬੇਲੇ ਵਿਚ ਪਈ ਹੋਈ ਏਂ । ਇਹ ਸੇਵਾ ਮੈਨੂੰ ਦੇ ਦਿਹ। ਮੇਰੇ ਸਾਹਮਣੇ ਚਾਲਾਕੀ ਕਰਕੇ ਹਿਸਾਬ ਵਿਚ ਗੜਬੜੀ ਪਉਣਾ ਕਿਸੇ ਦੀ ਹਿੰਮਤ ਨਹੀਂ।'

ਸਿਧੇਸ਼ਵਰੀ ਨੇ ਅਖਿਆ; 'ਇਹ ਤਾਂ ਚੰਗੀ ਗਲ ਹੈ ਕਿ ਮੈਂ ਐਨੀ ਮਾੜੀ ਹੋਕੇ ਇਹ ਟੰਟਾ ਖੁਸ਼ੀ ਨਾਲ ਥੋੜਾ ਗਲ ਪਾਇਆ ਹੋਇਆ ਹੈ? ਰੁਪੈ ਦਾ ਹਿਸਾਬ ਰੱਖਣਾ, ਖਰਚ ਕਰਨਾ, ਲੈਣਾ ਦੇਣਾ, ਸਭ ਉਹੋ ਹੀ ਠੀਕ ਕਰਦੀ ਹੁੰਦੀ ਸੀ । ਇਹ ਕੰਮ ਮੈਥੋਂ ਥੋੜਾ ਹੋ ਸਕਣਾ ਹੈ ? ਚੰਗੀ ਗਲ ਹੈ ਤੂੰ ਹੀ ਇਹ ਕੰਮ ਕਰਿਆ ਕਰ।' ਇਹ ਆਖ ਤਾਂ ਦਿੱਤਾ, ਪਰ