ਪੰਨਾ:ਪਾਰਸ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੮)

ਕੁੰਜੀ ਫੇਰ ਅਪਣੇ ਹੀ ਪੱਲੇ ਬੰਨ੍ਹ ਲਈ।

ਦਿਨ ਲੰਘਣ ਲੱਗੇ, ਨੈਨਤਾਰਾ ਹਜ਼ਾਰ ਤਰਕੀਬਾਂ ਕਰਕੇ ਵੀ ਲੋਹੇ ਦੇ ਸੰਦੂਕ ਦੀ ਚਾਬੀ ਆਪਣੇ ਪੱਲੇ ਨ ਬੰਨ੍ਹ ਸਕੀ, ਨੈਨਤਾਰਾ ਬੜੀ ਸਿਆਣੀ ਤੇ ਹੁਸ਼ਿਆਰ ਹੈ। ਬਹੁਤ ਕੁਝ ਸੋਚ ਕੇ ਕੰਮ ਕਰ ਸਕਦੀ ਹੈ, ਪਰ ਏਸ ਮੁਆਮਲੇ ਵਿਚ ਉਸ ਪਾਸੋਂ ਜ਼ਬਰਦਸਤ ਗਲਤੀ ਹੋ ਗਈ ਹੈ। ਉਸ ਨੇ ਸਿੱਧੇ ਸਾਧੇ ਜੀਅ ਦੇ ਮਨ ਵਿਚ ਸ਼ੱਕ ਦਾ ਬੀਜ ਬੀਜ ਦਿਤਾ ਹੈ। ਇਸ ਬੀਜ ਦੇ ਪੱਕਣ ਤੇ ਉਸਦਾ ਫਲ ਖਾਣੋ ਉਹ ਖ਼ੁਦ ਵੀ ਵਿਰਵੀ ਨਹੀਂ ਰਹਿ ਸਕੀ। ਜਿਹੜਾ ਆਦਮੀ ਆਪਣੇ ਦੁਸ਼ਮਣਾਂ ਨੂੰ ਸ਼ੱਕ ਦੀ ਨਜ਼ਰ ਨਾਲ਼ ਵੇਖਦਾ ਹੈ, ਉਹ ਸਜਣਾਂ ਨੂੰ ਵੀ ਸ਼ਕ ਤੋਂ ਬਿਨਾਂ ਨਹੀਂ ਵੇਖ ਸਕਦਾ, ਇਸੇ ਕਰਕੇ ਹੀ ਜੇ ਸਿਧੇਸ਼ਵਰੀ ਦਾ ਅਤਬਾਰ ਛੋਟੀ ਨੋਂਹ ਤੋਂ ਉਠ ਗਿਆ ਹੈ ਤਾਂ ਉਹ ਵਿਚਕਾਰਲੀ ਤੇ ਵੀ ਯਕੀਨ ਨਹੀਂ ਕਰ ਸਕਦੀ।

(੯)

ਕਿਸੇ ਆਪਣੇ ਵਾਸਤੇ ਭਾਵੇਂ ਉਹ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਆਦਮੀ ਹਰ ਵੇਲੇ ਹੀ ਅਫਸੋਸ ਨਹੀਂ ਕਰਦਾ ਰਹਿ ਸਕਦਾ। ਸਿਧੇਸ਼ਵਰੀ ਵਾਸਤੇ ਵੀ ਸ਼ੈਲਜਾ ਦਾ