ਪੰਨਾ:ਪਾਰਸ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

੩.

ਹੈਡਮਾਸਟ੍ਰ ਸਾਹਿਬ ਦੀ ਲੜਕੀ ਦੇ ਵਿਆਹ ਤੇ ਜਾਣ ਲਈ ਗੁਰਚਰਨ ਕ੍ਰਿਸ਼ਨ ਨਗਰ ਵਲ ਜਾਣ ਲਈ ਤਿਆਰ ਹੋ ਰਹੇ ਸਨ। ਏਨੇ ਚਿਰ ਨੂੰ ਸੁਣ ਲਿਆ ਕਿ ਪਾਰਸ ਘਰ ਆਗਿਆ ਹੈ ਤੇ ਆਉਂਦੇ ਨੂੰ ਹੀ ਤਾਪ ਨੇ ਘੇਰ ਲਿਆ ਹੈ। ਇਹ ਪਾਰਸ ਦੇ ਕਮਰੇ ਅੰਦਰ ਜਾ ਹੀ ਰਹੇ ਸਨ ਕਿ ਅਗੋਂ ਛੋਟੇ ਭਰਾ ਨੂੰ ਵੇਖਕੇ ਪੁਛਿਆ, ਕੀ ਪਾਰਸ ਨੂੰ ਤਾਪ ਚੜ੍ਹ ਗਿਆ ਹੈ?

ਹਰਿਚਰਨ ‘ਹੂੰ` ਆਖਕੇ ਚਲਿਆ ਗਿਆ | ਛੋਟੀ ਨੋਂਹ ਦੀ ਪੇਕਆਂ ਦੀ ਟਹਿਲਣ ਨੇ ਰਾਹ ਰੋਕ ਕੇ ਆਖਿਆ, ਤੁਸੀਂ ਅੰਦਰ ਨ ਜਾਓ! ਨ ਜਾਓ? ਕਿਉਂ? 'ਅੰਦਰ ਬੀਬੀ ਜੀ ਬੈਠੇ ਹਨ।'

ਉਹਨੂੰ ਆਖ ਦਿਉ ਜ਼ਰਾ ਪਰੇ ਹੋ ਜਾਏ। ਮੈਂ ਪਾਰਸ ਨੂੰ ਵੇਖਣਾ ਚਾਹੁੰਦਾ ਹਾਂ।

ਨੋਕਰਿਆਣੀ ਨੇ ਆਖਿਆ, ਪਰੇ ਕਿਧਰ ਹੋ ਜਾਣਗੇ ਉਹ ਪਾਰਸ ਦਾ ਸਿਰ ਘੁਟ ਰਹੇ ਹਨ। ਇਹ ਆਖਕੇ ਉਹ ਆਪਣੇ ਕੰਮ ਵਿਚ ਲਗ ਗਏ।

ਗੁਰਚਰਨ ਸੁਪਨੇ ਵਾਲਿਆਂ ਵਾਰੀ ਕੁਝ ਚਿਰ ਖਲੋਤੇ ਰਹੇ ਫੇਰ ਅਵਾਜ਼ ਮਾਰਕੇ ਆਖਿਆ ਕੀ ਹਾਲ ਹੈ ਬੇਟਾ ਪਾਰਸ! ਤਬੀਅਤ ਠੀਕ ਹੈ ਨਾਂ?