ਪੰਨਾ:ਪਾਰਸ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਖਾ ਹੌਲੀ ਹੌਲੀ ਪੂਰਾ ਹੋਣ ਲੱਗ ਪਿਆ, ਪਹਿਲਾਂ ਉਹ ਸ਼ੈਲਜਾ ਦੇ ਕਮਰੇ ਵੱਲ ਵੇਖ ਵੀ ਨਹੀਂ ਸੀ ਸਕਦੀ, ਪਰ ਹੁਣ ਬਰਾਂਡੇ ਥਾਣੀ ਲੰਘ ਸਕਦੀ ਹੈ। ਇਹਦਾ ਕਦੇ ਖਿਆਲ ਨਹੀਂ ਆਉਂਦਾ ! ਕਨ੍ਹਿਆਈ ਤੇ ਪਟਲ ਦੀ ਖਬਰ ਨੂੰ ਉਹ ਦਿਨ ਰਾਤ ਤਰਸਦੀ ਰਹਿੰਦੀ ਸੀ । ਹੁਣ ਇਹ ਤਰਸੇਵਾਂ ਅੱਧਾ ਰਹਿ ਗਿਆ ਹੈ। ਏਸ ਤਰ੍ਹਾਂ ਔਖਾ ਸੌਖਾ ਹੋਕੇ ਇਕ ਸਾਲ ਲੰਘ ਗਿਆ ਹੈ।

ਉਸ ਦਿਨ ਸਿਧੇਸ਼ਵਰੀ ਦੇ ਕੰਨੀ ਅਚਾਨਕ ਭਿਣਕ ਪਈ ਕਿ ਛੋਟੇ ਦਿਉਰ ਦੇ ਬਰਖਿਲਾਫ -ਜਾਇਦਾਦ ਤੇ ਜ਼ਮੀਨ ਦਾ ਝਗੜਾ ਚਲ ਰਿਹਾ ਹੈ ਤੇ ਇਹ ਝਗੜਾ ਖੁਦ ਬਾਬੂ 'ਹਰੀਸ਼' ਚਲਾ ਰਹੇ ਹਨ। ਦੀਵਾਨੀ ਤਾਂ ਚਲ ਹੀ ਰਹੀ ਸੀ, ਵਿਚਕਾਰ ਇਕ ਦੋ ਕੇਸ ਫੌਜਦਾਰੀ ਦੇ ਵੀ ਖੜੇ ਹੋ ਗਏ ਹਨ । ਇਹ ਖਬਰ ਸੁਣਕੇ ਸਿਧੇਸ਼ਵਰੀ ਡਰ ਦੇ ਫਿਕਰ ਨਾਲ ਮਰ ਗਈ ।

ਪਤੀ ਪਾਸੋਂ ਪੂਰੀ ਗੱਲ ਦਾ ਪਤਾ ਲੱਗਦਾ ਨ ਵੇਖਕੇ ਉਹ ਸ਼ਾਮ ਨੂੰ ਹਰੀਸ਼ ਪਾਸ ਚਲੀ ਗਈ । ਪੁਛਣ ਲੱਗੀ, 'ਕਿਉਂ ਲਾਲਾ ਜੀ, ਛੋਟੇ ਲਾਲਾ ਜੀ ਕੋਈ ਮੁਕਦਮਾ ਕਰ ਰਹੇ ਹਨ ?'

ਹਰੀਸ਼ ਨੇ ਸੋਚਦਿਆਂ ਹੋਇਆਂ, ਕਿਹਾ 'ਹਾਂ ਭਾਬੀ ਜੀ ਹੋ ਤਾਂ ਇਉਂ ਹੀ ਰਿਹਾ ਹੈ ।'

ਸਿਧੇਸ਼ਵਰੀ ਦਾ ਸੁਣਦਿਆਂ ਹੀ ਚਿਹਰਾ ਫਿਕਾ ਪੈ ਗਿਆ ਕਹਿਣ ਲੱਗੀ, 'ਮੈਨੂੰ ਤਾਂ ਯਕੀਨ ਨਹੀਂ ਆਉਂਦਾ ਲਾਲਾ ਜੀ ! ਕੀ ਹੁਣ ਚੰਦ ਸੂਰਜ ਨਹੀਂ ਨਿਕਲਦੇ ? ਭਰਾਵਾਂ