ਪੰਨਾ:ਪਾਰਸ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧੇਸ਼ਵਰੀ ਨੇ ਸੁਵਾਲ ਕੀਤਾ, 'ਚੰਗਾ ਕੀਤਾ ਇਹ ਦਾਹਵਾ ਕਰ ਦਿੱਤਾ । ਪਰ ਮੁਕੱਦਮੇ ਬਿਨਾਂ ਪੈਸਿਆਂ ਤੋਂ ਕਿੱਥੋਂ ਹੋ ਸਕਦੇ ਹਨ ? ਛੋਟੇ ਲਾਲਾ ਜੀ ਪਾਸ ਰੁਪੈ ਕਿੱਥੋਂ ਆ ਗਏ ?'

ਹਰੀਸ਼ ਉਤਰ ਕੇ ਲੜਕਿਆਂ ਦੇ ਪੜ੍ਹਨ ਵਾਲੇ ਕਮਰੇ ਵਿਚ ਜਾ ਰਿਹਾ ਸੀ । ਭਰਾ ਦਾ ਉੱਚਾ ਬੋਲ ਸੁਣਕੇ ਹੌਲੀ ਜਹੀ ਇਹਨਾਂ ਦੇ ਕਮਰੇ ਵਿਚ ਆ ਗਿਆ। ਉਸ ਨੇ ਜੁਵਾਬ ਦਿੱਤਾ, 'ਰੁਪਇਆਂ ਦੀ ਸਾਰੀ ਗੱਲ ਤਾਂ ਵਿਚਕਾਰਲੀ ਵਹੁਟੀ ਨੇ ਚੰਗੀ ਤਰ੍ਹਾਂ ਸਮਝਾ ਦਿੱਤੀ ਸੀ । ਭਾਬੀ, ਪੱਟ ਦੀ ਦਲਾਲੀ ਦੇ ਬਹਾਨੇ ਭਰਾ ਪਾਸੋਂ ਚਾਰ ਹਜ਼ਾਰ ਰੁਪਇਆ ਜੋ ਲਿਆ ਸੀ, ਉਹ ਕੋਲ ਹੀ ਹੈ। ਇਸਤੋਂ ਬਿਨਾਂ ਛੋਟੀ ਨੂੰਹ ਦੇ ਹੱਥ ਵਿਚ ਵੀ ਤਾਂ ਸਾਰਾ ਮਾਲ ਖਜ਼ਾਨਾ ਰਹਿੰਦਾ ਰਿਹਾ ਹੈ, ਸਮਝ ਲਿਆ ?'

ਗਰੀਸ਼ ਫੇਰ ਚਮਕਿਆ, 'ਮੇਰਾ ਸਭ ਕੁਝ ਹੀ ਲੈ ਗਿਆ, ਕੁਝ ਵੀ ਬਾਕੀ ਨਹੀ ਛੱਡਿਆ ? ਉਹ ਤਾਂ ਇਕ ਦਮ ਹੀ ਨੰਗਾ ਸ਼ੁਹਦਾ ਹੋ ਗਿਆ ਹੈ। ਸ਼ੁਕਰਵਾਰ ਕਚਹਿਰੀ ਵਿਚ ਆ ਕੇ ਆਖਣ ਲੱਗਾ, 'ਘਰ ਬਾਰ ਦੀ ਮੁਰੰਮਤ ਕਰਨ ਵਾਲੀ ਹੈ, ਪੰਜ ਸੌ ਰੁਪੈ ਚਾਹੀਦੇ ਹਨ।'

ਹਰੀਸ਼ ਦੰਗ ਹੋ ਕੇ ਕਹਿਣ ਲੱਗਾ 'ਕੀ ਗੱਲ ਆਖਦੇ ਹੋ ਭਰਾ ਜੀ ਉਸਦੀ ਹਿੰਮਤ ਤਾਂ ਕੋਈ ਘੱਟ ਨਹੀਂ !' ਗਰੀਸ਼ ਨੇ ਆਖਿਆ, 'ਹਿੰਮਤ ਦੀ ਕੋਈ ਹੱਦ ਹੈ ਇਕ ਦਮ ਲੰਮਾ ਚੌੜਾ ਹਿਸਾਬ ਪੇਸ਼ ਕਰ ਦਿੱਤਾ। ਘਰ ਦੀ ਮੁਰੰਮਤ ਕਰਨੀ ਹੈ, ਲੰਬਾਈ ਕਰਨੀ ਹੈ, ਇਹਦੇ ਬਿਨਾਂ ਕੰਮ ਨਹੀਂ ਚਲ