ਪੰਨਾ:ਪਾਰਸ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁਕਦਮਾ ਹਰ ਗਿਆ ਹੈ, ਇਹਦੇ ਵਿਚ ਤਾਂ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ । ਦੋਵੇਂ ਦਿਰਾਣੀ ਜਿਠਾਣੀ ਬਰਾਬਰ ਬਹਿਕੇ ਸਮਝਾਉਣ ਲੱਗੀਆਂ 'ਮੁਕਦਮੇ ਵਿਚ ਹਾਰ ਜਿੱਤ ਤਾਂ ਹੁੰਦੀ ਹੀ ਹੈ। ਇਸ ਤੋਂ ਅਗੇ ਹਾਈ ਕੋਰਟ ਹੈ, ਫੇਰ ਵਲਾਇਤ ਤਕ ਅਪੀਲ ਕਰਨ ਦੀ ਗੁੰਜਾਇਸ਼ ਹੈ । ਫੇਰ ਤੁਸੀਂ ਅਗੋਂ ਹੀ ਕਿਉਂ ਹਿੰਮਤ ਹਾਰਕੇ ਬਹਿ ਗਏ ਹੋ?'

ਪਰ ਅਸਚਰਜ ਇਹ ਹੈ ਕਿ ਦੋਹਾਂ ਜਨਾਨੀਆਂ ਨੂੰ ਮੁਕਦਮਾ ਜਿੱਤ ਲੈਣ ਦਾ ਜਿੰਨਾ ਭਰੋਸਾ ਸੀ, ਹਰੀਸ਼ ਨੂੰ ਵਕੀਲ ਹੁੰਦਿਆਂ ਹੋਇਆਂ ਬੀ ਐਨਾ ਯਕੀਨ ਨਹੀਂ ਸੀ। ਜਦੋਂ ਨਾਂ ਹੀ ਸਹਾਰਿਆ ਗਿਆ ਤਾਂ ਸਿਧੇਸ਼ਵਰੀ ਨੇ ਹਰੀਸ਼ ਨੂੰ ਹਿਲਾਕੇ ਆਖਿਆ, 'ਲਾਲਾ ਜੀ ਮੈਂ ਆਖਦੀ ਹਾਂ ਕਿ ਤੁਸੀਂ ਕਦੇ ਨਹੀਂ ਹਾਰੋਗੇ । ਜਿੰਨਾ ਰੁਪਯਾ ਲੱਗੇ ਮੈਂ ਦੇਵਾਂਗੀ ! ਤੁਸੀਂ ਹਾਈ ਕੋਰਟ ਵਿਚ ਜਰੂਰ ਝਗੜੋ ! ਮੈ ਅਸ਼ੀਰਬਾਦ ਦੇਨੀ ਹਾਂ ਕਿ ਤੁਸੀਂ ਜਰੂਰ ਜਿੱਤੋਗੇ ।'

ਏਨੇ ਚਿਰ ਨੂੰ ਹਰੀਸ਼ ਨੇ ਪਾਸਾ ਮੋੜਕੇ ਸਿਰ ਹਿਲਾਉਂਦੇ ਹੋਏ ਨੇ ਕਿਹਾ, 'ਨਹੀਂ ਭਾਬੀ ਜੀ ਹੁਣ ਕੁਝ ਨਹੀਂ ਹੋ ਸਕਦਾ ਸਭ ਕਾਸੇ ਦਾ ਭੋਗ ਪੈ ਗਿਆ ! ਹਾਈ ਕੋਰਟ ਛਡਕੇ ਭਾਵੇਂ ਵਲੈਤ ਚਲ ਜਾਈਏ ਕੁਛ ਨਹੀਂ ਬਣ ਸਕਦਾ, ਸਾਰੀ ਜਾਇਦਾਦ ਭਰਾ ਹੋਰਾਂ ਦੇ ਨਾਂ ਤੇ ਹੀ ਤਾਂ ਖਰੀਦੀ ਗਈ ਸੀ, ਉਹ ਵਿਆਹੇ ਗਏ ਸਭ ਕੁਝ ਛੋਟੀ ਨੋਂਹ ਦੇ ਨਾਂ ਦਾਨ ਕਰ ਆਏ ਨੇ । ਰਜਿਸਟਰੀ ਵੀ ਹੋ ਚੁਕੀ ਹੈ। ਦੇਸ ਵੱਲ ਤਾਂ ਅਸੀਂ ਹੁਣ ਮੂੰਹ ਵੀ ਨਹੀਂ ਕਰ ਸਕਦੇ।'

ਦਿਰਾਣੀ ਜਿਠਾਣੀ ਦੋਵੇਂ ਇਕ ਦੂਜੇ ਵੱਲ ਵੇਖਦੀਆਂ