ਪੰਨਾ:ਪਾਰਸ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਮੈਂ ਜਿੰਨਾ ਅੱਜ ਜਾਣ ਸਕੀ ਹਾਂ ਅਗੇ ਕਦੇ ਨਹੀਂ ਜਾਣਿਆਂ।'

ਗਰੀਸ਼ ਬਹੁਤ ਹੀ ਅਧੀਨ ਹੋ ਕੇ ਵਾਰ ਵਾਰ ਸਿਰ ਹਿਲਾਕੇ ਆਖਣ ਲੱਗੇ, 'ਵੇਖਿਆ ਜੇ, ਮੇਰੀਆਂ ਅੱਖਾਂ ਸਭ ਪਾਸੇ ਰਹਿੰਦੀਆਂ ਹਨ ਕਿ ਨਹੀਂ।' ਰਮੇਸ਼ ਕਲ ਦਾ ਛੋਕਰਾ ਹੈ, ਉਹ ਮੇਰੀ ਏਨੀ ਮਿਹਨਤ ਨਾਲ ਪੈਦਾ ਕੀਤੀ ਹੋਈ ਜਾਇਦਾਦ ਨੂੰ ਕਿੱਦਾਂ ਨਸ਼ਟ ਕਰ ਸਕਦਾ ਹੈ? ਮੈਂ ਉਸ ਨੂੰ ਇਸ ਤਰ੍ਹਾਂ ਬੰਨ੍ਹ ਆਇਆ ਹਾਂ ਕਿ ਹੁਣ ਬੱਚੂ ਕੁਝ ਨਹੀਂ ਕਰ ਸਕਦਾ। ਉਹਦੀ ਇਹ ਚਲਾਕੀ ਨਹੀਂ ਚਲ ਸਕਦੀ।'

ਇਹ ਆਖਕੇ ਪਤਾ ਨਹੀਂ ਕਿਹੜੀ ਗੱਲੋਂ, ਉਹ ਆਪਣੇ ਆਪ ਹੀ ਹੱਸਦੇ ਹੱਸਦੇ ਲੋਟਣ ਕਬੂਤਰ ਹੋ ਗਏ।

    1. 9 ##