ਪੰਨਾ:ਪਾਰਸ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਪੜ੍ਹੀ ਹੋਈ ਵਿਦਿਆ ਆਪਣਾ ਤੇਜ ਜਰੂਰ ਦੱਸੇਗੀ।

ਕਈ ਆਖਦੇ ਹਨ, ਜਿਹੜੇ ਰੋਟੀ ਦੇ ਦੁਖੋਂ ਪਿੰਡ ਛੱਡ ਜਾਂਦੇ ਹਨ, ਉਨ੍ਹਾਂ ਦੀ ਗੱਲ ਤਾਂ ਰਹਿਣ ਦਿਓ। ਖਾਂਦੇ ਪੀਦੇ ਲੋਕ ਕਿਉਂ ਟਿੱਕ ਕੇ ਨਹੀਂ ਬਹਿੰਦੇ। ਜੇ ਇਹ ਪੜੇ ਲਿਖੇ ਪਿੰਡਾਂ ਨੂੰ ਛੱਡ ਕੇ ਨਾ ਜਾਣ ਤਾਂ ਪਿੰਡ ਦੀ ਹਾਲਤ ਨ ਸੌਰ ਜਾਏ?

ਮਲੇਰੀਏ ਤੋਂ ਡਰਦੇ ਨਹੀਂ, ਕਈ ਪ੍ਰਵਾਰ ਬੱਚਿਆਂ ਦੀ ਪੜ੍ਹਾਈ ਦੀ ਔਖ ਤੋਂ ਡਰਦੇ, ਉਨ੍ਹਾਂ ਦੇ ਬੱਚਿਆਂ ਨੂੰ ਚਾਰ ਕੋਹ ਰੋਜ ਦਾ ਜਾਣ ਤੇ ਚਾਰ ਕੋਹ ਆਉਣ ਨਾ ਕਰਨੇ ਪਏ, ਪਿੰਡ ਛੱਡਕੇ ਸ਼ਹਿਰੀਂ ਚਲੇ ਜਾਂਦੇ ਹਨ। ਇਹੋ ਜਹੇ ਪ੍ਰਵਾਰਾਂ ਦੀ ਕੋਈ ਗਿਣਤੀ ਨਹੀਂ, ਇਹਦੇ ਪਿੱਛੋਂ ਬਚਿਆਂ ਦੀ ਪੜ੍ਹਾਈ ਤਾਂ ਮੁਕ ਜਾਂਦੀ ਹੈ, ਪਰ ਸ਼ਹਿਰੀ ਜੀਵਣ ਦੇ ਆਦੀ ਹੋ ਜਾਣ ਕਰਕੇ ਫੇਰ ਉਹ ਪਿੰਡੀਂ ਵਾਪਸ ਨਹੀਂ ਆ ਸਕਦੇ।

ਰਹਿਣ ਦਿਉ, ਇਹਨਾਂ ਵਾਧੂ ਗੱਲਾਂ ਨੂੰ। ਮੈਂ ਸਕੂਲ ਪੜ੍ਹਨ ਜਾਂਦਾ ਹਾਂ। ਰਾਹ ਵਿਚ ਦੋ ਤਿੰਨਾਂ ਪਿੰਡਾਂ ਥਾਣੀ ਲੰਘ ਕੇ ਜਾਣਾ ਪੈਂਦਾ ਹੈ। ਕਿਸੇ ਦੇ ਬਾਗ ਵਿਚ ਅੰਬ ਪੱਕੇ ਹੋਏ ਹਨ, ਕਿਧਰੇ ਰਾਹ ਵਿਚ ਖਰਬੂਜ਼ਿਆਂ ਦਾ ਵਾੜਾ ਹੈ, ਕਿਧਰੇ ਕਿਸੇ ਦੇ ਹਦਵਾਣੇ ਪੱਕਣ ਵਾਲੇ ਹਨ। ਕਿਧਰੇ ਰਾਹ ਵਿਚ ਮਾਖੋਂ ਲੱਗੀ ਹੋਈ ਹੁੰਦੀ ਹੈ। ਕਿਤੇ ਛੱਪੜ ਵਿਚ ਮੱਛੀਆਂ ਤੇ ਸੰਗਾੜੇ ਆਪਣੀ ਵੱਲ ਖਿੱਚਦੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਕੇ ਅਸਲ ਵਿਦਿਆ, ਪੰਜਾਬ ਦੀ ਰਾਜਧਾਨੀ ਕਿਹੜੀ ਹੈ? ਸਾਇਬੇਰੀਆਂ ਦੀਆਂ ਖਾਨਾ ਵਿੱਚੋਂ ਸੋਨਾ ਨਿਕਲਦਾ ਹੈ ਜਾਂ ਰੇਤ, ਵੱਲ