ਪੰਨਾ:ਪਾਰਸ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਵਿਆਹ ਤੋਂ ਮੁੜਕੇ ਗੁਰਚਰਨ ਨੇ ਵੇਖਿਆ ਕਿ ਇਨ੍ਹਾਂ ਦੇ ਪਿਛੋਂ ਹਰਿਚਰਨ ਨੇ ਸਾਰੇ ਵਿਹੜੇ ਵਿਚ ਐਨੇ ਟੋਏ ਤੇ ਖੱਡੇ ਪਾ ਦਿੱਤੇ ਹਨ ਕਿ ਖੜੇ ਹੋਣ ਨੂੰ ਥਾਂ ਨਹੀਂ ਰਿਹਾ। ਉਹ ਸਮਝ ਗਏ ਕਿ ਹਚਰਨ ਸਾਰੇ ਘਰ ਨੂੰ ਆਪਣੀ ਮਰਜ਼ੀ ਨਾਲ ਵੰਡਕੇ ਵਿਚ ਜ਼ਰੂਰ ਕੰਧ ਕਰ ਲਏਗਾ। ਉਹਦੇ ਪਾਸ ਰੁਪਇਆ ਹੈ ਇਸ ਕਰਕੇ ਉਹਨੂੰ ਕਿਸੇ ਨੂੰ ਪੁਛਣ ਗਿਛਣ ਦੀ ਲੋੜ ਨਹੀਂ ।

ਉਹ ਆਪਣੇ ਕਮਰੇ ਵਿਚ ਜਾਕੇ ਕਪੜੇ ਬਦਲ ਰਹੇ ਸਨ ਕਿ ਇਨੇ ਚਿਰ ਨੂੰ ਪੰਚੂ ਦੀ ਮਾਂ ਵਿਚਕਾਰਲੀ ਨੋਂਹ ਨੂੰ ਲੈਕੇ ਸਾਹਮਣੇ ਆ ਖੜੀ ਹੋਈ। ਗੁਰਚਰਨ ਅਜੇ ਕੁਝ ਪੁਛਣ ਹੀ ਲੱਗਾ ਸੀ ਕਿ ਉਹ ਅੱਗੋਂ ਰੋਣ ਲਗ ਪਈ । ਰੋਂਦਿਆਂ ਰੋਂਦਿਆਂ ਉਸਨੇ ਕਿਹਾ, ਕਿ ਪਰਸੋਂ ਸਵੇਰੇ ਛੋਟੇ ਬਾਬੂ ਨੇ ਵਿਚਕਾਰਲੀ ਨੋਂਹ ਨੂੰ ਧੱਕੇ ਮਾਰਕੇ ਘਰੋਂ ਕੱਢ ਦਿਤਾ ਸੀ ਜੇ ਮੈਂ ਨ ਹੁੰਦੀ ਤਾਂ ਖਬਰੇ ਮਾਰ ਮਾਰ ਕੇ ਮਾਰ ਹੀ ਸੁਟਦੇ।

ਗਲ ਬਾਤ ਪੂਰੀ ਤਰਾਂ ਨੂੰ ਸਮਝਦਿਆਂ ਹੋਇਆਂ ਗੁਰਚਰਨ ਨੇ ਮਿੱਟੀ ਦੇ ਪੁਤਲੇ ਵਾਂਗ ਕੁਝ ਚਿਰ ਚੁੱਪ ਰਹਿਕੇ ਪੁਛਿਆ, ਸੱਚ ਮੁੱਚ ਹੀ ਹਰਿਚਰਨ ਨੇ ਤੁਹਾਡੇ ਸਰੀਰ ਨੂੰ ਛੋਹ ਲਿਆ ਹੈ ? ਉਹਦਾ ਹੌਸਲਾ ਕਿਦਾਂ ਪਿਆ ?

ਥੋੜੀ ਦੇਰ ਪਿਛੋਂ ਫੇਰ ਕਹਿਣ ਲੱਗੇ, ਮਲੂਮ ਹੁੰਦਾ ਹੈ ਕਿ ਪਾਰਸ ਕਿਤੇ ਮੰਜੀ ਤੇ ਪਏ ਹੋਏ ਹੋਣਗੇ ।

ਪੰਚੂ ਦੀ ਮਾਂ ਨੇ ਆਖਿਆ, ਉਹਨਾਂ ਨੂੰ ਤਾਂ ਕੁਝ ਵੀ ਨਹੀਂ ਸੀ ਹੋਇਆ, ਉਹ ਅੱਜ ਹੀ ਰੇਲ ਰਾਹੀਂ, ਕਲਕਤੇ