ਪੰਨਾ:ਪਾਰਸ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੦)

ਵੇਖ ਕੇ ਤੁਰਨਾਂ!"

ਮੇਰੇ ਲੂੰਈਂ ਕੰਡੇ ਖੜੇ ਹੋ ਗਏ। ਪਰ ਫੇਰ ਸਮਝ ਲਿਆ ਕਿ ਇਹ ਖਿੱਚ ਉਹਨੂੰ ਕਿਉਂ ਹੈ? ਉਹ ਕਿਸ ਵਾਸਤੇ ਮੈਨੂੰ ਦੀਵਾ ਵਿਖਾ ਕੇ ਜੰਗਲ ਦੇ ਰਾਹ ਵਿਚੋਂ ਧਿਆਨ ਨਾਲ ਜਾਣ ਲਈ ਜ਼ੋਰ ਦੇ ਰਹੀ ਸੀ। ਖਬਰੇ ਉਹ ਮੇਰੇ ਨਾਲ ਆ ਹੀ ਜਾਂਦੀ, ਪਰ ਸੋਹਣ ਨੂੰ ਇਕੱਲਿਆਂ ਛੱਡ ਕੇ ਜਾਣਦਾ ਉਹਨੂੰ ਹੌਂਸਲਾ ਨ ਪਿਆ।

ਵੀਹ ਪੰਝੀ ਵਿਘੇ ਬਾਗ ਸੀ। ਰਾਹ ਵੀ ਘਟ ਲੰਮਾ ਨਹੀਂ ਸੀ। ਉਸ ਹਨੇਰੇ ਤੇ ਡਰਾਉਣੇ ਰਾਹ ਵਿਚ ਸੋਚ ੨ ਕੇ ਪੈਰ ਰੱਖਣਾ ਪੈਂਦਾ ਸੀ। ਇਹਦੇ ਨਾਲ ਹੀ ਉਸ ਲੜਕੀ ਦੀਆਂ ਗੱਲਾਂ ਚੇਤੇ ਆ ਜਾਣ ਤੇ ਮਨ ਚੰਚਲ ਹੋ ਉਠਦਾ ਸੀ। ਇਹ ਖਿਆਲ ਵੀ ਆਉਂਦਾ ਸੀ ਕਿ ਇਥੇ ਕਿਸੇ ਸੱਥਰ ਲੱਥੇ ਰੋਗੀ ਨੂੰ ਲੈ ਕੇ ਰਹਿਣਾ ਕਿੰਨਾ ਕਠਨ ਹੈ। ਸ਼ਾਇਦ ਸੋਹਣ ਨੂੰ ਕੁਝ ਹੋ ਜਾਏ ਤਾਂ ਏਸ ਜੰਗਲ ਵਿਚ ਬੈਠੀ ਇਕੱਲੀ ਕੁੜੀ ਕੀ ਕਰੇਗੀ? ਕਿੱਦਾਂ ਪੰਜ ਪਹਾੜ ਰਾਤ ਕੱਟੇਗੀ।

ਇਸੇ ਸਿਲਸਿਲੇ ਦੀ ਇਕ ਹੋਰ ਗੱਲ ਚੇਤੇ ਆ ਰਹੀ ਹੈ। ਆਪਣੇ ਇਕ ਰਿਸ਼ਤੇ ਦਾਰ ਦੇ ਮਰਨ ਸਮੇਂ ਮੈਂ ਉਥੇ ਹੀ ਸਾਂ, ਹਨੇਰੀ ਰਾਤ ਸੀ, ਘਰ ਵਿਚ ਬੱਚੇ ਜਾਂ ਨੌਕਰ ਕੋਈ ਨਹੀਂ ਸਨ। ਇਕ ਮੈਂ ਸਾਂ ਤੇ ਇਕ ਉਸਦੀ ਇਸਤਰੀ। ਉਸਦੀ ਇਸਤਰੀ ਨੇ ਐਹੋ ਜਿਹਾ ਚੀਕ ਚਿਹਾੜਾ ਪਾਇਆ ਕਿ ਮੈਨੂੰ ਡਰ ਆਉਣ ਲਗ ਪਿਆ, ਕਿਤੇ ਮੈਂ ਵੀ ਨਾ ਮਰ ਜਾਵਾਂ। ਉਹ ਮੈਨੂੰ ਪੁਛਣ ਲੱਗੀ ਜਦੋਂ ਮੈਂ ਆਪਣੀ ਮਰਜ਼ੀ ਨਾਲ ਪਤੀ ਨਾਲ ਸਤੀ ਹੋਣਾ ਚਾਹੁੰਦੀ ਹਾਂ ਤਾਂ ਫੇਰ