ਪੰਨਾ:ਪਾਰਸ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੧)

ਸਰਕਾਰ ਨੂੰ ਇਹਦੇ ਵਿਚ ਦਖਲ ਦੇਣ ਦਾ ਕੀ ਹੱਕ ? ਮੇਰਾ ਹੁਣ ਜੀਉਣ ਨੂੰ ਵਢਿਆ ਜੀ ਵੀ ਨਹੀਂ ਕਰਦਾ। ਕੀ ਸਰਕਾਰੀ ਆਦਮੀ ਇਸ ਨੂੰ ਨਹੀਂ ਜਾਣਦੇ ? ਕੀ ਉਨ੍ਹਾਂ ਦੇ ਘਰੀਂ ਜਨਾਨੀਆਂ ਨਹੀਂ ਹਨ ? ਕੀ ਉਹਨਾਂ ਦੇ ਦਿਲ ਪੱਥਰਨ ਦੇ ਹਨ । ਜੇ ਰਾਤੋ ਰਾਤ ਹੀ ਪਿੰਡ ਦੇ ਪੰਜ ਸਤ ਆਦਮੀ ਇਸ ਦਰਿਆ ਕੰਢੇ ਮੇਰੇ ਮਰਨ ਲਈ ਚਿਖਾ ਆਦਿ ਦਾ ਪ੍ਰਬੰਧ ਕਰ ਦੇਣ ਤਾਂ ਫੇਰ ਪੁਲਸਵਾਲਿਆਂ ਨੂੰ ਪਤਾ ਹੀ ਨਹੀਂ ਲਗ ਸਕਦਾ । ਏਸੇ ਤਰਾਂ ਪਤਾ ਨਹੀਂ ਉਹ ਕੀ ਕੁਝ ਆਖੀ ਗਈ। ਮੈਂ ਉਥੇ ਬੈਠਾ ਬੈਠਾ ਆਪਣੇ ਆਪ ਹੀ ਉਸਦਾ ਰੋਣਾ ਨਹੀਂ ਸੀ ਸੁਣ ਸਕਦਾ, ਮਹੱਲੇ ਵਾਲਿਆਂ ਨੂੰ ਵੀ ਖਬਰ ਦੇਣੀ ਜਰੂਰੀ ਸੀ । ਹੋਰ ਵੀ ਕਈ ਗੱਲਾਂ ਕਰਨੀਆਂ ਸਨ ਪਰ ਮੇਰੀ ਬਾਹਰ ਜਾਣ ਦੀ ਗੱਲ ਨੂੰ ਸੁਣਕੇ ਉਹ ਕੁਝ ਸੰਭਲ ਗਈ ਤੇ ਅੱਖਾਂ ਪੂੰਝਦੀ ਹੋਈ ਬੋਲੀ, 'ਭਰਾਵਾ ਜੋ ਹੋਣਾ ਸੀ ਸੋ ਹੋ ਗਿਆ ਹੁਣ ਬਾਹਰ ਜਾਕੇ ਕੀ ਕਰਨਾ ਹੈ, ਰਾਤ ਲੰਘ ਲੈਣ ਦਿਹ ।'

ਮੈਂ ਆਖਿਆ, 'ਬਹੁਤ ਕੰਮ ਹਨ, ਬਿਨਾ ਜਾਏ ਗੁਜ਼ਾਰਾ ਨਹੀਂ ਹੋਵੇਗਾ ।'

ਉਹ ਕਹਿਣ ਲੱਗੀ, ਕੰਮਾਂ ਨੂੰ ਰਹਿਣ ਦੇ, ਤੂੰ ਇਥੇ ਹੀ ਬੈਠ ਰਹੋ ।

ਮੈਂ ਆਖਿਆ, 'ਕਿੱਦਾਂ ਬਹਿ ਰਹਾਂ, ਇਕ ਵਾਰੀ ਖਬਰ ਤਾਂ ਦੇਣੀ ਹੀ ਪਏਗੀ।'

ਇਹ ਆਖਕੇ ਮੈਂ ਪੈਰ ਅਗਾਂਹਾਂ ਰਖਿਆ ਹੀ ਸੀ ਕਿ ਉਹ ਚਿਲਾਕੇ ਆਖਣ ਲੱਗੀ, ਹਾਏ ਮੇਰੇ ਰੱਬਾ ਮੈਂ ਇਕੱਲੀ