ਪੰਨਾ:ਪਾਰਸ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੩)

ਪ੍ਰੇਮ ਸਮਾਜ ਦੀ ਨਹੀਂ, ਉਹ ਆਪਣੇ ਆਪ ਉਸਦੇ ਦੁਖ ਤੋਂ ਬਿਨਾਂ ਕਿੱਦਾਂ ਅੱਥਰੂ ਬਹਾਏ ਚੁਪ ਚਾਪ ਬੈਠ ਸਕਦੀ ਹੈ।

ਲਗ ਭਗ ਦੋ ਮਹੀਨਿਆਂ ਤੱਕ ਸੋਹਣ ਦਾ ਕੋਈ ਥੌਹ ਪਤਾ ਨਹੀਂ ਲੱਗਾ ਜਿਨਾਂ ਲੋਕਾਂ ਕਦੇ ਪਿੰਡਾਂ ਨੂੰ ਜਾਕੇ ਨਹੀਂ ਵੇਖਿਆ ਜਾਂ ਸਿਰਫ ਰੇਲ ਦੇ ਡੱਬੇ ਵਿਚੋਂ ਹੀ ਸਿਰ ਕਢਕੇ ਵੇਖਿਆ ਹੈ, ਉਹ ਸ਼ਾਇਦ ਹੈਰਾਨ ਹੋਕੇ ਆਖਣਗੇ, ਇਹ ਕੀ ਗੱਲ ਹੋਈ ਕਿ ਜਿਸਦੀ ਐਨੀ ਖਰਾਬ ਹਾਲਤ ਵੇਖੀ ਜਾਏ ਉਸਦੀ ਦੋ ਮਹੀਨਿਆਂ ਤੱਕ ਖ਼ਬਰ ਵੀ ਨ ਲਈ ਜਾਏ। ਉਹਨਾਂ ਦੇ ਜਾਨਣ ਲਈ ਦਸਦਾ ਹਾਂ ਕਿ ਏਦਾਂ ਹੋ ਹੀ ਨਹੀਂ ਸਕਦਾ ਸਗੋਂ ਕਈ ਵਾਰੀ ਹੋਇਆ ਹੈ। ਇਹ ਮਸ਼ਹੂਰ ਹੈ ਕਿ ਪਿੰਡਾਂ ਵਿਚ ਕਿਸੇ ਦੇ ਕੰਡਾ ਲਗਣ ਤੇ ਸਾਰਾ ਪਿੰਡ ਇਕੱਠਾ ਹੋ ਜਾਇਆ ਕਰਦਾ ਹੈ। ਸਤਜੁਗ ਵਿਚ ਇਹ ਗੱਲ ਹੋਵੇਗੀ, ਹੁਣ ਕਲਜੁਗ ਵਿਚ ਨਹੀਂ। ਹੁਣ ਸਵਾਲ ਇਹ ਹੈ ਕਿ ਜੇ ਉਸਦੇ ਮਰਨ ਦੀ ਖਬਰ ਨਹੀਂ ਮਿਲੀ ਤਾਂ ਉਹ ਜੀਉਂਦਾ ਹੀ ਹੋਵੇਗਾ, ਇਸ ਵਿਚ ਕੀ ਸ਼ੱਕ ਹੈ।

ਇਨ੍ਹਾਂ ਹੀ ਦਿਨਾਂ ਵਿੱਚ, ਇਕ ਦਿਨ ਕੰਨਾਂ ਵਿਚ ਇਹ ਭਿੱਣਖ ਪਈ ਕਿ ਸੋਹਣ ਦਾ ਚਾਚਾ ਇਹ ਰੌਲਾ ਪਾਉਂਦਾ ਫਿਰਦਾ ਹੈ ਕਿ ਇਹ ਪਿੰਡ ਹੁਣ ਜਰੂਰ ਗਰਕ ਜਾਏਗਾ। ਹੁਣ ਮੈਂ ਬਰਾਦਰੀ ਵਿਚ ਨਾਲੇਤ ਮਿਤਰ ਨਹੀਂ ਕਹਾ ਸਕਦਾ। ਨਾਲਾਇਕ ਇਕ ਸਪੇਰੇ ਦੀ ਕੁੜੀ ਨੂੰ ਵਿਆਹ ਲਿਆਇਆ ਹੈ। ਸਿਰਫ ਵਿਆਹ ਹੀ ਨਹੀਂ ਕਰਵਾਇਆ, ਸਗੋਂ ਉਸਦੇ ਹਥ ਦਾ ਵੀ ਖਾ ਰਿਹਾ ਹੈ। ਜੇ ਪਿੰਡਾਂ ਵਿੱਚ ਕੋਈ ਦਬਦਬਾ ਨਹੀਂ ਰਿਹਾ ਤਾਂ ਫੇਰ ਜੰਗਲੀਂ ਕਿਉਂ ਨਾਂ