ਪੰਨਾ:ਪਾਰਸ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਜਾ ਵੱਸੀਏ ? ਕਡੋਲਾ ਤੇ ਰਹੀ ਪੁਰ ਦੀ ਬਰਾਦਰੀ ਜਦ ਇਨ੍ਹਾਂ ਗੱਲਾਂ ਨੂੰ ਸੁਣੇਗੀ ਤਾਂ ਕੀ ਆਖੇਗੀ, ਬਸ ਫੇਰ ਕੀ ਸੀ ਸਭ ਛੋਟੇ ਵੱਡੇ ਦੇ ਮੂੰਹ ਵਿਚ ਏਹੋ ਦੰਦ ਕਥਾ ਸੀ । ਹੈਂ ਇਹ ਕੀ ਹੋਇਆ, ਸੱਚ ਮੁਚ ਹੀ ਉਲਟਾ ਜਮਾਨਾ ਆਗਿਆ ਹੈ !

ਇਹ ਹੋ ਹੀ ਜਾਣਾ ਸੀ, ਇਹ ਮੈਂ ਪਹਿਲਾਂ ਹੀ ਜਾਣਦਾ ਸਾਂ। ਸਿਰਫ ਤਮਾਸ਼ਾ ਵੇਖਦਾ ਸਾਂ ਕਿ ਕਿਥੋਂ ਦਾ ਪਾਣੀ ਕਿੱਥੇ ਜਾਕੇ ਖੜਾ ਹੁੰਦਾ ਹੈ। ਨਹੀਂ ਤਾਂ ਇਹ ਕੋਈ ਦੂਸਰਾ ਥੋੜਾ ਸੀ ਆਪਣਾ ਸਕਾ ਭਤੀਜਾ ਸੀ । ਕੀ ਮੈਂ ਉਸਨੂੰ ਘਰ ਨਹੀਂ ਲੈ ਜਾ ਸਕਦਾ ? ਕੀ ਹਕੀਮਾਂ ਜਾਂ ਡਾਕਟਰਾਂ ਪਾਸੋਂ ਇਲਾਜ ਕਰਾਉਣ ਦੀ ਮੇਰੀ ਹਿੰਮਤ ਨਹੀਂ ਸੀ ? ਕਰਵਾਇਆ ਏਸ ਲਈ ਨਹੀਂ ਸੀ ਕਿ ਸਾਰੀ ਦੁਨੀਆਂ ਤਮਾਸ਼ਾ ਵੇਖ ਲਏ, ਪਰ ਹੁਣ ਚੁਪ ਨਹੀਂ ਰਹਿ ਸਕਦਾ। ਏਦਾਂ ਤਾਂ ਮਿਤ੍ਰ ਬੰਸ ਦਾ ਨਾਂ ਹੀ ਡੁਬ ਜਾਇਗਾ, ਪਿੰਡ ਦੇ ਮੂੰਹ ਤੇ ਕਾਲਖ ਦਾ ਟਿੱਕਾ ਲੱਗ ਜਾਏਗਾ ।

ਇਸਤੋਂ ਪਿਛੋਂ ਅਸਾਂ ਜੋ ਕੰਮ ਕੀਤਾ, ਉਹਨੂੰ ਚੇਤੇ ਕਰਕੇ ਮੈਂ ਅੱਜ ਵੀ ਸ਼ਰਮ ਨਾਲ ਮਰ ਰਿਹਾ ਹਾਂ।ਚਾਚਾ ਜੀ ਤਾਂ ਮਿਤ੍ਰ ਵੰਸ ਦੇ ਵਾਂਗੂੰ ਬਣਕੇ ਅੱਗੇ ਲੱਗੇ ਤੇ ਅਸੀਂ ਦਸ ਬਾਰਾਂ ਆਦਮੀ ਪਿੰਡ ਦਾ ਮੂੰਹ ਧੋਣ ਲਈ ਨਾਲ ਤੁਰ ਪਏ।

ਸੋਹਣ ਦੇ ਢੱਠੇ ਹੋਏ ਘਰ ਪਹੁੰਚੇ ਤਾਂ ਉਸ ਵੇਲੇ ਰਾਤ ਪੈ ਚੁੱਕੀ ਸੀ ! ਬਿਲਾਸੀ ਟੁੱਟੇ ਜਹੇ ਬਰਾਂਡੇ ਵਿਚ ਬੈਠੀ ਰੋਟੀ ਬਣਾ ਰਹੀ ਸੀ । ਅੱਚਣਚੇਤ ਐਨੇ ਆਦਮੀਆਂ ਨੂੰ ਵਿਹੜੇ ਵਿਚ ਆਉਦਿਆਂ ਵੇਖਕੇ ਉਹਦਾ ਰੰਗ ਉਡ ਗਿਆ।

ਚਾਚੇ ਨੇ ਕੋਠੜੀ ਵਿਚ ਝਾਤੀ ਮਾਰਕੇ ਵੇਖਿਆ ਸੋਹਣ