ਪੰਨਾ:ਪਾਰਸ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੬)

'ਤਕੜੇ ਤੇ ਪਏ ਨਾ ਹੀਆ ਮਾੜੇ ਤੇ ਘੜੱਪ।' ਜੇ ਅਸਾਂ ਮਾੜਿਆਂ ਤੇ ਆਪਣਾ ਰੋਹਬ ਨਹੀਂ ਪਾਉਣਾ ਤਾਂ ਤਕੜਿਆਂ ਪਾਸੋਂ ਬੂਥਾ ਭਨਾਉਣਾ ਹੈ ? ਇਸ ਸਿਧਾਂਤ ਅਨੁਸਾਰ ਅਸੀ ਕੁੱਟਣ ਲਗਿਆਂ, ਬੱਚਾ, ਬੁਢਾ,ਨਾਰੀ ਕੋਈ ਨਹੀਂ ਵੇਖਦੇ। ਸਾਡੀ ਕ੍ਰੋਧ ਅਗਨੀ ਨੂੰ ਸਿਰਫ ਇਕੋ ਗਲ ਹੀ ਸ਼ਾਂਤ ਕਰ ਸਕਦੀ ਹੈ, ਸਾਹਮਣਿਓਂ ਚਕਿਆ ਸੋਹਲਾ ਛਿੱਤਰ ।

ਕੁੜੀ ਪਹਿਲਾਂ ਇਕ ਵਾਰੀ ਤਾਂ ਦੁਹਾਈ ਪਾ ਉਠੀ ਪਰ ਫੇਰ ਚੁਪ ਕਰ ਗਈ । ਜਦ ਅਸੀਂ ਉਸਨੂੰ ਧੂਹਕੇ ਪਿੰਡੋਂ ਬਾਹਰ ਕੱਢਣ ਚਲੇ ਤਾਂ ਉਹ ਕਹਿਣ ਲਗੀ, 'ਬਾਬੂ ਜੀ ਮੈਨੂੰ ਜ਼ਰਾ ਪਕਾਈ ਹੋਈ ਰੋਟੀ ਤਾਂ ਅੰਦਰ ਰਖ ਆਉਣ ਦਿਓ । ਬਾਹਰ ਕਾਂ ਕੁੱਤੇ ਖਾ ਜਾਣਗੇ। ਉਹ ਅਜੇ ਬਹੁਤ ਕਮਜ਼ੋਰ ਹੈਨ, ਰਾਤ ਭਰ ਭੁਖਾ ਰਹਿਣਾ ਪਏਗਾ ।'

ਸੋਹਣ ਕੋਠੜੀ ਵਿਚ ਬੰਦ ਹੋਇਆ੨ ਪਾਗਲਾਂ ਵਾਂਗੂੰ ਕੰਧਾਂ ਨਾਲ ਸਿਰ ਮਾਰਨ ਲੱਗ ਪਿਆ ।ਬੂਹਿਆਂ ਨੂੰ ਲੱਤਾਂ ਮਾਰਨ ਲਗਾ ਤੇ ਵਾਦੁਆਹ ਬੋਲਣ ਲੱਗ ਪਿਆ ।ਪਰ ਅਸਾਂ ਉਸਦੀ ਕੋਈ ਪ੍ਰਵਾਹ ਨਾ ਕੀਤੀ। ਆਪਣੇ ਪਿੰਡ ਤੇ ਕੁਲ ਦੀ ਸੇਵਾ ਸਮਝਕੇ ਉਹਨੂੰ ਬਦੋ ਬਦੀ, ਘਸੀਟਦੇ ਹੋਏ ਪਿੰਡੋਂ ਬਾਹਰ ਲੈ ਚਲੇ ।

ਲੈ ਚਲੇ ਇਸ ਵਾਸਤੇ ਆਖ ਰਿਹਾ ਹਾਂ ਕਿ ਮੈਂ ਵੀ ਏਨਾਂ ਦੇ ਨਾਲ ਸਾਂ । ਪਰ, ਪਤਾ ਨਹੀਂ ਮੈਂ ਐਨਾਂ ਨਮਰਦ ਕਿਉਂ ਹੋ ਗਿਆ ਸਾਂ ਕਿ ਉਸ ਵਿਚਾਰੀ ਨੂੰ ਇਕ ਦੋ ਮੁਕੀਆਂ ਵੀ ਨ ਮਾਰ ਸਕਿਆ ।ਸਗੋਂ ਉਲਟਾ ਮੈਨੂੰ ਰੋਣ ਆ ਰਿਹਾ ਸੀ ਉਸਨੇ ਬਹੁਤ ਬੁਰਾ ਕੰਮ ਕੀਤਾ ਸੀ ਤੇ ਇਸਦੀ ਸਜ਼ਾ ਉਸਨੂੰ