ਪੰਨਾ:ਪਾਰਸ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਆਖ ਸਕਦਾ ਕਿ ਇਹ ਓਹੋ ਸੋਹਣ ਹੈ । ਮੈਨੂੰ ਉਹਨੇ ਬੜੇ ਸਤਕਾਰ ਨਾਲ ਬੈਠਣ ਲਈ ਕਿਹਾ, ਬਿਲਾਸੀ ਤਾਲੋਂ ਪਾਣੀ ਲੈਣ ਗਈ ਹੋਈ ਸੀ, ਮੈਨੂੰ ਵੇਖਕੇ ਬਹੁਤ ਖੁਸ਼ ਹੋਈ ਆਖਣ ਲੱਗੀ 'ਜੇ ਤੁਸੀਂ ਮੈਨੂੰ ਉਸ ਰਾਤ ਨਾ ਬਚਾਉਂਦੇ ਤਾਂ ਉਹਨਾਂ ਮੈਨੂੰ ਮਾਰ ਹੀ ਸੁੱਟਣਾ ਸੀ । ਖਬਰੇ ਮੇਰੇ ਬਦਲੇ ਤੁਹਾਨੂੰ ਵੀ ਧੌਲ ਧੱਫਾ ਖਾਣਾ ਪਿਆ ਹੋਵੇਗਾ।'

ਗੱਲਾਂ ਗੱਲਾਂ ਤੋਂ ਪਤਾ ਲੱਗਾ ਕਿ ਅਗਲੇ ਹੀ ਦਿਨ ਉਹ ਉਥੋਂ ਚਲੇ ਆਏ ਸਨ ਤੇ ਇੱਥੇ ਘਰ ਬਣਾਕੇ ਸੁਖ ਨਾਲ ਰਹਿਣ ਲੱਗ ਪਏ ਸਨ। ਇਹ ਗੱਲ ਉਹਨਾਂ ਮੈਨੂੰ ਮੂੰਹੋਂ ਨਹੀਂ ਦੱਸੀ ਸਿਰਫ ਉਹਨਾਂ ਦੇ ਚਿਹਰਿਆਂ ਤੋਂ ਹੀ ਖੁਸ਼ੀ ਪ੍ਰਗਟ ਹੋ ਰਹੀ ਸੀ ।

ਪਤਾ ਲੱਗਾ ਕਿ ਅੱਜ ਉਹਨਾਂ ਕਿਤੇ ਸੱਪ ਪਕੜਨ ਜਾਣਾ ਹੈ ਜਿਸਦਾ ਬਿਆਨਾ ਉਹ ਪਹਿਲਾਂ ਲੈ ਚੁਕੇ ਹਨ, ਜਦ ਉਹ ਤਿਆਰ ਹੋਏ ਤਾਂ ਮੈਂ ਵੀ ਨਾਲ ਹੀ ਤੁਰ ਪਿਆ। ਛੋਟੇ ਹੁੰਦਿਆਂ ਤੋਂ ਹੀ ਮੈਨੂੰ ਦੋ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਆ ਰਹੀਆਂ ਹਨ, ਇਕ ਤਾਂ ਕੌਡੀਆਂ ਵਾਲਾ ਸੱਪ ਪਾਲਣਾ । ਦੂਜਾ ਮੰਤ੍ਰ ਸਿੱਧ ਕਰਨਾ ।

ਮੰਤਰ ਸਿੱਧੀ ਦੀ ਜੁਗਤੀ ਮੈਨੂੰ ਅੱਜ ਤਕ ਕਿਧਰੋਂ ਨਹੀਂ ਮਿਲ ਸਕੀ ਸੀ, ਸੋ ਸੋਹਣ ਨੂੰ ਉਸਤਾਦ ਬਣਾਉਣ ਦਾ ਖ਼ਿਆਲ ਕਰਕੇ ਮੈਂ ਬਹੁਤ ਖੁਸ਼ ਹੋ ਰਿਹਾ ਸਾਂ ।ਉਹ ਆਪਣੇ ਪ੍ਰਸਿੱਧ ਸਪੇਰੇ ਸਹੁਰੇ ਦਾ ਸ਼ਾਗਿਰਦ ਸੀ, ਇਸ ਕਰਕੇ ਕੋਈ ਮਾਮੂਲੀ ਆਦਮੀ ਥੋੜਾ ਸੀ । ਮੇਰੇ ਭਾਗ ਇਕ ਵੇਰਾਂ ਹੀ ਏਦਾਂ ਚਮਕ ਪੈਣਗੇ, ਇਹਦਾ ਕਿਸੇ ਨੂੰ ਚਿਤ ਚੇਤਾ