ਪੰਨਾ:ਪਾਰਸ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਸੱਪ ਖੁਡ ਵਿਚੋਂ ਨਿਕਲਦਾ ਹੀ ਭੱਜ ਜਾਣਦੀ ਥਾਂ ਵੱਢ ਖਾਣ ਲਈ ਤਿਆਰ ਹੋ ਜਾਏ। ਇਹ ਘਟਨਾ ਜੀਵਨ ਭਰ ਵਿਚੋਂ ਪਹਿਲੀ ਹੀ ਸੀ । ਦੁਜੇ ਮਿੰਟ ਵਿਚ ਬਿਲਾਸੀ ਚੀਕ ਦੀ ਹੋਈ ਨੱਠੀ ਆਈ ਤੇ ਉਸ ਪਾਸ ਜਿੰਨੇ ਕਿਸਮ ਦੀਆਂ ਜੜੀਆਂ ਬੂਟੀਆਂ ਸਨ ਸਭ ਉਸ ਨੇ ਸੋਹਣ ਨੂੰ ਚਬਾ ਦਿੱਤੀਆਂ, ਸੋਹਣ ਦਾ ਆਪਣਾ ਤਵੀਤ ਤਾਂ ਹੈਗਾ ਈ ਸੀ ਮੈਂ ਆਪਣਾ ਤਵੀਤ ਵੀ ਲਾਹਕੇ ਉਸ ਨੂੰ ਪਾ ਦਿੱਤਾ । ਖਿਆਲ ਸੀ ਕਿ ਹੁਣ ਉਸ ਨੂੰ ਜ਼ਹਿਰ ਨਹੀਂ ਚੜ੍ਹੇਗਾ ਕਿਉਂਕਿ ਉਹ ਉਸ ਮੰਤਰ ਨੂੰ ਜ਼ੋਰ ਜ਼ੋਰ ਦੀ ਪੜਨ ਲਗ ਪਿਆ ਸੀ ਜੋ ਕਿ ਜ਼ਹਿਰ ਨਹੀਂ ਚੜ੍ਹਨ ਦੇਂਦਾ । ਚੌਂਹ ਪਾਸੀ ਦੁਨੀਆਂ ਇਕੱਠੀ ਹੋਈ। ਲਾਗੇ ਚਾਗੇ ਹੋਰ ਜਿਹੜੇ ਸਿੱਖਾਂ ਦੇ ਸਿਆਣੇ ਸਨ, ਸਭ ਨੂੰ ਪਤਾ ਦੇਣ ਲਈ ਆਦਮੀ ਦੌੜਾਏ ਗਏ ਤੇ ਬਿਲਾਸੀ ਦੇ ਪਿਉ ਕੋਲ ਵੀ ਆਦਮੀ ਘਲਿਆ ਗਿਆ ।

ਮੈਂ ਸਾਹ ਰੋਕ ਕੇ ਬਿਨਾਂ ਚੁਕਣ ਤੋਂ ਇਕ ਸਾਰ ਮੰਤਰ ਪੜ੍ਹਦਾ ਰਿਹਾ, ਪਰ ਕੋਈ ਮੋੜਾ ਨ ਪਿਆ ਫੇਰ ਵੀ ਮੰਤਰ ਦਾ ਪਾਠ ਜਾਰੀ ਰਿਹਾ, ਪਰ ਜਦ ਪੰਦਰਾਂ ਵੀਹਾਂ ਮਿੰਟਾਂ ਪਿਛੋਂ ਸੋਹਣ ਨੱਕ ਵਿੱਚ ਹੀ ਗੁਣ ਗੁਣ ਕਰਨ ਲਗ ਪਿਆ ਤਾਂ ਬਿਲਾਸੀ ਧੜੈਂ ਕਰਦੀ ਜ਼ਮੀਨ ਤੇ ਡਿੱਗ ਪਈ, ਮੈਂ ਵੀ ਸਮਝ ਗਿਆ ਕਿ ਮੇਰਾ ਹੁਣ 'ਮੰਤ੍ਰ' ਕੰਮ ਨਹੀਂ ਦੇਣ ਲਗਾ ।

ਲਾਗੇ ਚਾਗਿਉਂ ਦੋ ਚਾਰ ਹੋਰ ਉਸਤਾਦ ਵੀ ਆ ਗਏ। ਅਸੀਂ ਕਦੇ ਤਾਂ ਅਡੋ ਅਡੀ ਤੇ ਕਦੀ ਮਿਲਕੇ ਤੇਤੀ ਕ੍ਰੋੜ ਦੇਵੀ ਦਿਉਤਿਆਂ ਦੀ ਦੁਹਾਈ ਦੇ ਰਹੇ ਸਾਂ ਪਰ ਵਿਹੁ ਨੇ ਇੱਕ ਵੀ ਨ ਸੁਣੀ, ਰੋਗੀ ਦੀ ਹਾਲਤ ਪੈਰੋ ਪੈਰ ਭੈੜੀ ਹੁੰਦੀ ਜਾ ਰਹੀ