ਪੰਨਾ:ਪਾਰਸ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫)

ਹਰਿਚਰਨ ਹਾਜ਼ਰ ਹੋਇਆ ਪਰ ਵਾਦਨੀ ਕਿਧਰੇ ਨ ਦਿੱਸੀ। ਵਕੀਲ ਨੇ ਪਤਾ ਨਹੀਂ ਕੀ ਕੁਝ ਆਖਿਆ, ਹਾਕਮ ਨੇ ਮੁਕਦਮਾਂ ਖਾਰਜ ਕਰ ਦਿਤਾ ਭੀੜ ਵਿਚ ਅਚਾਨਕ ਗੁਰਚਰਨ ਨੇ ਪਾਰਸ ਨੂੰ ਵੇਖ ਲਿਆ ਉਹ ਮਾੜਾ ਮਾੜਾ ਹੱਸ ਰਿਹਾ ਸੀ।

ਗੁਰਚਰਨ ਨੇ ਘਰ ਆਕੇ ਪਤਾ ਕੀਤਾ ਕਿ ਪੇਕਿਆਂ ਵਿਚ ਕਿਸੇ ਦੀ ਸਖਤ ਬੀਮਾਰੀ ਦੀ ਖਬਰ ਸੁਣ ਕੇ ਉਹ ਚੁਪ ਚਾਪ ਬਿਨਾ ਨਾਏ ਧੋਏ ਤੇ ਖਾਧੇ ਪੀਤੇ ਦੇ ਗੱਡੀ ਲੈ ਕੇ ਪੇਕੇ ਚਲੀ ਗਈ ਹੈ।

ਪੰਚੂ ਦੀ ਮਾਂ ਹੱਥ ਮੂੰਹ ਧੋਣ ਨੂੰ ਪਾਣੀ ਦੇਣ ਆਈ ਤਾਂ ਰੋ ਕੇ ਕਹਿਣ ਲੱਗੀ, ਦਿਨੇ ਵੀ ਧੋਖਾ ਹੈ ਤੇ ਰਾਤ ਵੀ ਧੋਖਾ ਹੈ, ਤੁਸੀਂ ਕਿਧਰੇ ਹੋਰ ਜਗ੍ਹਾ ਚਲੇ ਜਾਉ। ਇਸ ਪਾਪੀ ਦੇ ਪਾਸ ਤੁਹਾਡੇ ਰਹਿਣ ਦੀ ਹੋਰ ਕੋਈ ਥਾਂ ਨਹੀਂ।

ਢੋਲ ਆਏ, ਨਗਾਰੈ ਆਏ, ਮੁਕਦਮਾ ਜਿੱਤ ਲੈਣ ਦੀ ਖੁਸ਼ੀ ਵਿਚ ਹਰਿਚਰਨ ਨੇ ਕਈ ਲੋਹੜੇ ਕੀਤੇ। ਐਨਾ ਰੌਲਾ ਰੱਪਾ ਪਾਇਆ ਕਿ ਸਾਰਾ ਪਿੰਡ ਹੀ ਅਲਕਾਂਦ ਆ ਗਿਆ।


(੪)

ਪਿਉ ਦਾਦੇ ਦੇ ਮਕਾਨ ਦੇ ਦੋ ਹਿੱਸੇ ਕੀਤੇ ਗਏ । ਇਕ ਵਿਚ ਹਰਿਚਰਨ ਰਹਿਣ ਲੱਗਾ ਤੇ ਦੂਜੇ ਵਿਚ