ਪੰਨਾ:ਪਾਰਸ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਗੁਰਚਰਨ ਤੇ ਉਹਨਾਂ ਦੀ ਪੁਰਾਣੀ ਮਹਿਰੀ ਪੰਚੂ ਦੀ ਮਾਂ ਗੁਜ਼ਾਰਾ ਕਰਨ ਲੱਗੇ, ਦੂਜੇ ਦਿਨ ਮਹਿਰੀ ਨੇ ਆ ਕੇ ਆਖਿਆ, "ਰਸੋਈ ਦਾ ਸਾਰਾ ਸਾਮਾਨ ਇਕੱਠਾ ਕਰ ਆਈ ਹਾਂ ਬਾਬੂ ਜੀ।"

ਰਸੋਈ ਦਾ ? ਚੰਗਾ ਮੈਂ.........ਆਇਆ........... ਇਹ ਆਖਕੇ ਗੁਰਚਰਨ ਬਾਬੂ ਉਠਣਾ ਹੀ ਚਾਹੁੰਦੇ ਸਨ ਕਿ ਮਹਿਰੀ ਆਖਣ ਲੱਗੀ, “ਕੋਈ ਛੇਤੀ ਨਹੀਂ ਬਾਬੂ ਜੀ ਜ਼ਰਾ ਦਿਨ ਚੜ੍ਹ ਲੈਣ ਦਿਉ। ਏਨੇ ਚਿਰ ਨੂੰ ਤੁਸੀਂ ਬੇਸ਼ੱਕ ਗੰਗਾ ਦਾ ਇਸ਼ਨਾਨ ਕਰ ਆਓ"।

ਚੰਗਾ ਮੈਂ ਜਾਂਦਾ ਹਾਂ । ਇਹ ਆਖ ਕੇ ਗੁਰਚਰਨ ਬਾਬੂ ਅੱਖ ਦੇ ਪਲਕਾਰੇ ਵਿਚ ਗੰਗਾ ਇਸ਼ਨਾਨ ਲਈ ਉਠ ਖੜੇ ਹੋਏ। ਉਹਨਾਂ ਦਾ ਕਹਿਣਾ ਤੇ ਕਰਨਾ ਕਦੇ ਅਡੋ ਅੱਡ ਨਹੀ ਸਨ। ਉਹ ਜੋ ਕੁਝ ਆਖਦੇ ਸਨ ਉਹੋ ਹੀ ਝਟ ਪੱਟ ਕਰ ਲੈਂਦੇ ਸਨ। ਪੰਚੂ ਦੀ ਮਾਂ ਨੂੰ ਪਤਾ ਨਹੀਂ ਕਿਉਂ ਸ਼ੱਕ ਪੈਣ ਲੱਗ ਪਿਆ ਕਿ ਇਹ ਪਹਿਲੇ ਬਾਬੂ ਜੀ ਨਹੀਂ ਰਹੇ।

ਪੰਚੂ ਦੀ ਮਾਂ ਅੰਦਰ ਜਾਕੇ ਜ਼ੋਰ ਜ਼ੋਰ ਦੀ ਦੋਹਾਈ ਦੇਕੇ ਆਖਣ ਲੱਗੀ, 'ਕਦੇ ਭਲਾ ਨਹੀਂ ਹੋਣਾ, ਇਹਨਾਂ ਦਾ ਕਦੇ ਭਲਾ ਨਹੀਂ ਹੋਣਾ, ਇਹ ਦੀ ਸਜ਼ਾ ਇਹਨਾਂ ਨੂੰ ਰੱਬ ਵਲੋਂ ਜ਼ਰੂਰ ਮਿਲੇਗੀ।

ਕਿਸਦਾ ਭਲਾ ਨਹੀਂ ਹੋਣਾ ਤੇ ਕਿਹਨੂੰ ਜ਼ਰੂਰ ਸਜ਼ਾ ਮਿਲੇਗੀ, ਕਿਸੇ ਨੂੰ ਇਸ ਦਾ ਪਤਾ ਲਗੇਗਾ ਤੇ ਨਾ ਹੀ ਕੋਈ ਛੋਟੇ ਬਾਬੂ ਵਲੋਂ ਇਸ ਨਾਲ ਲੜਨ ਨੂੰ ਤਿਆਰ ਹੋਇਆ ਇਸੇ ਤਰ੍ਹਾਂ ਕਈ ਦਿਨ ਲੰਘ ਗਏ।