ਪੰਨਾ:ਪਾਰਸ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਗੁਰਚਰਨ ਦੀ ਇਕੋ ਉਲਾਦ ਬਿਮਲ ਚੰਦ੍ਰ ਕੋਈ ਨੇਕ ਉਲਾਦ ਨਹੀ ਇਹਨੂੰ ਉਹ ਚੰਗੀ ਤਰਾਂ ਜਾਣਦੇ ਸਨ। ਕੁਝ ਮਹੀਨੇ ਪਹਿਲਾਂ ਉਹ ਕੁਝ ਘੰਟਿਆਂ ਲਈ ਘਰ ਸੀ ਪਰ ਫੇਰ ਉਹਦੇ ਦਰਸ਼ਨ ਨਹੀਂ ਹੋਏ ਸਨ। ਉਸ ਵਾਰੀ ਬੈਗ ਵਿਚ ਲੁਕਾ ਕੇ ਪਤਾ ਨਹੀਂ ਕੀ ਕੁਝ ਧਰ ਗਿਆ ਸੀ, ਇਹਦੇ ਚਲੇ ਜਾਣ ਤੇ ਪਾਰਸ ਨੂੰ ਸੱਦ ਕੇ ਆਖਿਆ, 'ਵੇਖ ਖਾਂ ਪੁਤ ਭਲਾ ਇਹਦੇ ਵਿਚ ਕੀ ਹੈ ? ਪਾਰਸ ਨੇ ਚੰਗੀ ਤਰਾਂ ਵੇਖ ਚਾਖ ਕੇ ਆਖਿਆ, ਸ਼ਾਇਦ ਕੋਈ ਕਾਗਜ਼ ਹਨ। ਜੇ ਤੁਸੀਂ ਆਖੋ ਤਾਂ ਸਾੜ ਦਿਆਂ ਤਾਇਆ ਜੀ ?

ਗੁਰਚਰਨ ਨੇ ਕਿਹਾ ਸੀ ਜੇ ਕੋਈ ਜ਼ਰੂਰੀ ਹੋਏ ਤਾਂ ?

ਪਾਰਸ ਨੇ ਜਵਾਬ ਦਿੱਤਾ ਸੀ, 'ਜ਼ਰੂਰੀ ਤਾਂ ਹਨ ਪਰ ਪਾਰਸ ਵਾਸਤੇ ਜ਼ਰੂਰੀ ਨਹੀਂ ਕੀ ਫਾਇਦਾ ਹੈ ਇਸ ਬੰਦ ਬਲਾਂ ਨੂੰ ਘਰ ਵਿੱਚ ਰੱਖੀ ਰੱਖਣ ਦਾ ?

ਗੁਰਚਰਨ ਨੇ ਫੇਰ ਰੋਕਿਆ ਸੀ, 'ਬਿਨਾਂ ਚੰਗੀ ਤਰਾਂ ਪਤਾ ਕੀਤਿਆਂ ਨਾਸ ਨਹੀਂ ਕਰਨੇ ਚਾਹੀਦੇ। 'ਏਦਾਂ ਕਿਸੇ ਦਾ ਸੱਤਿਆਨਾਸ ਵੀ ਹੋ ਸਕਦਾ ਹੈ, ਬੇਟਾ ਤੂੰ ਇਹਨਾਂ ਨੂੰ ਕਿਧਰੇ ਲੁਕਾ ਦੇਹ ਫੇਰ ਵੇਖੀ ਜਾਇਗੀ ?

ਇਹ ਗੱਲ ਉਹਨਾਂ ਨੂੰ ਭੁੱਲ ਚੁੱਕੀ ਸੀ, ਅਜ ਸਵੇਰੇ ਗੰਗਾ ਇਸ਼ਨਾਨ ਤੋਂ ਪਿਛੋਂ ਉਹ ਰੋਟੀ ਵਾਸਤੇ ਜਾ ਰਹੇ ਸਨ ਕਿ ਉਹੋ ਬਗ ਲੈ ਕੇ ਪੁਲਸ, ਪਾਰਸ, ਹਰਚਰਨ ਤੇ ਪਿੰਡ ਦੇ ਕਈ ਲੋਕ ਆ ਗਏ।

ਥੋੜੇ ਵਿਚ ਇਹ ਗਲ ਏਦਾਂ ਹੈ ਕਿ ਬਿਮਲ ਕਿਧਰੇ ਡਾਕਾ ਮਾਰ ਕੇ ਨੱਸ ਗਿਆ ਹੈ, ਅਖਬਾਰਾਂ ਵਿਚ ਖਬਰ