ਪੰਨਾ:ਪਾਰਸ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਪੜਕੇ ਪਾਰਸ ਨੇ ਇਹ ਖਬਰ ਪੁਲਸ ਨੂੰ ਦੇ ਦਿਤੀ ਹੈ। ਬੈਗ ਹੁਣ ਤਕ ਉਹਦੇ ਕੋਲ ਹੀ ਸੀ।

ਬੇਸ਼ਕ ਬਿਮਲ ਖਰਾਬ ਲੜਕਾ ਹੈ, ਸ਼ਰਾਬ ਦਾ ਹੈ, ਜੂਆ ਖੇਡਦਾ ਹੈ, ਤੇ ਇਸੇ ਤਰ੍ਹਾਂ ਹੋਰ ਵੀ ਉਸ ਵਿਚ ਕਈ ਐਬ ਹਨ। ਕਲਕੱਤੇ ਵਿਚ ਇਕ ਮਾਮੂਲੀ ਜੇਹੀ ਨੌਕਰੀ ਕਰਕੇ ਉਹ ਆਪਣਾ ਝੱਟ ਲੰਘ ਰਿਹਾ ਹੈ। ਉਹ ਡਾਕੂ ਵੀ ਹੈ, ਇਹ ਕਦੇ ਉਸਦੇ ਪਿਉ ਨੂੰ ਸੁਪਨੇ ਵਿਚ ਵੀ ਖਿਆਲ ਨਹੀਂ ਆਇਆ।

ਗੁਰਚਰਨ ਕੁਝ ਚਿਰ ਪਾਰਸ ਦੇ ਮੂੰਹ ਵਲ ਇਕ ਟੱਕ ਦੇਖਦਾ ਰਿਹਾ। ਇਹਦੀਆਂ ਦੋਵੇਂ ਅੱਖਾਂ ਗਿੱਲੀਆਂ ਹੋ ਰਹੀਆਂ ਸਨ, ਕਹਿਣ ਲੱਗਾ, ਜੋ ਕੁਝ ਪਾਰਸ ਨੇ ਆਖਿਆ ਹੈ, ਸਭ ਸੱਚ ਹੈ, ਇਕ ਗੱਲ ਵੀ ਝੂਠ ਨਹੀਂ।'

ਦਰੋਗੇ ਨੇ ਇਕ ਦੋ ਹੋਰ ਗੱਲਾਂ ਪੁਛਕੇ ਪਾਰਸ ਨੂੰ ਛੁਟੀ ਦੇ ਦਿੱਤੀ। ਜਾਂਦਿਆਂ ਹੋਇਆਂ ਉਸਨੇ ਨੀਵਾਂ ਹੋਕੇ ਗੁਰਚਰਨ ਦੇ ਪੈਰਾਂ ਤੇ ਹੱਥ ਲਾਕੇ ਕਿਹਾ, 'ਤੁਸੀਂ ਵਡੇ ਥਾਂ ਹੋ ਪੰਡਤ ਜੀ! ਮੇਰਾ ਕਸੂਰ ਭੁਲ ਜਾਣਾ, ਮੈਂ ਵੀ ਮਜਬੂਰ ਹਾਂ ਇਹਦੇ ਵਰਗਾ ਦੁਖ ਵਾਲਾ ਕੰਮ ਤੋਂ ਪਹਿਲਾ ਕਦੇ ਨਹੀਂ ਕੀਤਾ।'

ਕਈਆਂ ਦਿਨਾਂ ਪਿਛੋਂ ਖਬਰ ਆਈ ਕਿ ਬਿਮਲ ਨੂੰ ਸੱਤ ਸਾਲਾਂ ਦੀ ਕੈਦ ਹੋ ਗਈ ਹੈ।