ਪੰਨਾ:ਪਾਰਸ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਹੋਰਾਂ ?

ਪਾਰਸ ਨੇ ਆਖਿਆ, ਤਾਇਆ ਜੀ ਨੇ ? ਝੂਠ ਬੋਲਦੀਏ ?

ਛੋਟੀ ਨੋਹ ਨੇ ਆਖਿਆ, 'ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਉਣਗੇ, ਝੂਠੇ ਬਿਲਕੁਲ ਝੂਠ!

ਗੁਆਲਣ ਨੇ ਆਪਣੇ ਸਰੀਰ ਤੇ ਚਿਕੜ ਵਿਖਾਕੇ ਦੇਵੀਂ ਦੇਉਤਆਂ ਦੀਆਂ ਕਸਮਾਂ ਖਾ ਖਾ ਕੇ ਯਕੀਨ ਦਵਾਇਆ ਕਿ ਗੱਲ ਸਚੀ ਹੈ।

ਦਾਤੇ ਦੀ ਕ੍ਰਿਪਾ ਨਾਲ ਘਰ ਵਿਚੋਂ ਕੰਧ ਬਣਨੀ ਤਾਂ ਰਹਿ ਗਈ ਪਰ ਟੋਏ ਟਿੱਬੇ ਹਾਲੇ ਵੀ ਪਏ ਹੋਏ ਸਨ। ਗੁਰਚਰਨ ਦੇ ਲੱਤ ਮਾਰਨ ਤੇ ਇਹ ਉਹਨਾ ਟੋਇਆਂ ਵਿਚ ਹੀ ਗਿਰ ਗਈ ਸੀ ਤੇ ਇਹਨੂੰ ਸੱਟ ਲਗ ਗਈ ਸੀ।

ਹਰਿਚਰਨ ਨੇ ਆਖਿਆ, 'ਆ ਮੇਰੇ ਨਾਲ ਚਲ ਮੈਂ ਤੈਥੋਂ ਦਾਹਵਾ ਕਰਵਾ ਦੇਂਦਾ ਹਾਂ।

ਘਰ ਵਾਲੀ ਨੇ ਆਖਿਆ, ਕਿਹੋ ਜਹੀ ਅਨਹੋਣੀ ਰੱਲ ਕਰਦੇ ਹੋ, ਜੇਠ ਜੀ ਪਰਾਈ ਇਸਤਰੀ ਨੂੰ ਹੱਥ ਲਾਣਾ ਇਹ ਝੂਠੀ ਗੱਲ ਹੈ।

ਪਾਰਸ ਚੁੱਪ ਚਾਪ ਬਿਨਾਂ ਕੁਝ ਬੋਲਣ ਤੇ ਖੜਾ ਰਿਹਾ ਤੇ ਇਕ ਸ਼ਬਦ ਵੀ ਨ ਕਹਿ ਸਕਿਆ।

ਹਰਿਚਰਨ ਨੇ ਆਖਿਆ “ਝੂਠੀ ਹੋਵੇਗੀ ਤਾਂ ਹਾਰ ਜਾਇਗੀ। ਪਰ ਭਰਾ ਹੋਰਾਂ ਦੇ ਮੂੰਹੋਂ ਤਾਂ ਝੂਠ ਨਹੀਂ ਨਿਕਲ ਸਕਦਾ। ਮਾਰਿਆ ਹੋਵੇਗਾ ਤਾਂ ਖੁਦ ਸਜ਼ਾ ਪਾ ਲੈਣਗੇ।

ਇਹ ਸੁਣਕੇ ਘਰ ਵਾਲੀ ਨੂੰ ਸਮਝ ਆ ਗਈ