ਪੰਨਾ:ਪਾਰਸ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਉਹਨੂੰ ਛੋਟੇ ਹੁੰਦਿਆਂ ਦੀਆਂ ਗੱਲਾਂ ਚੇਤੇ ਆਉਣ ਲਗੀਆਂ ਕੀ ਮੇਰੇ ਭਰਾ ਗੁਰਚਰਨ ਓਹੋ ਹਨ ? ਕੀ ਇਹੋ ਹੀ ਨਜੂਮਦਾਰ ਹੈ ?

੭.

ਰਾਤ ਦੇ ਦੋ ਢਾਈ ਬਜ ਗਏ ਸਨ, ਪਰ ਨਾਚ ਖਤਮ ਹੋਣ ਵਿਚ ਅਜੇ ਦੇਰ ਹੈ। ਵਿਸਵਕਰਮਾਂ ਦੀ ਪੂਜਾ ਤਾਂ ਖਤਮ ਹੋ ਚੁੱਕੀ ਪਰ ਅਜੇ ਤਕ ਉਸਦੀ ਜੋੜੀ ਬਾਕੀ ਚਲ ਰਹੀ ਸੀ। ਜਿਹਨੂੰ ਇਹ ਲੋਕ ਸ਼ਰਾਬ ਪੀਕੇ ਮਾਸ ਖਾਕੇ ਤੇ ਰੰਡੀਆਂ ਨਚਾਕੇ ਪੂਰਾ ਕਰ ਰਹੇ ਸਨ, ਕੁਝ ਲੋਕ ਤਾਂ ਆਪਣੇ ਹੋਸ਼ ਹਵਾਸ ਵੀ ਗਵਾ ਬੈਠੇ ਸਨ ਤੇ ਉਹਨਾਂ ਦੇ ਵਿਚਕਾਰ ਬੈਠੇ ਗੁਰਚਰਨ ਬਾਬੂ ਮੁਸਕਰਾ ਰਹੇ ਸਨ।

ਏਨੇ ਚਿਰ ਨੂੰ ਕੋਈ ਚਾਦਰ ਨਾਲ ਮੂੰਹ ਢੱਕੀ ਹੋਈ ਆਇਆ ਤੇ ਆ ਕੇ ਗੁਰਚਰਨ ਦੀ ਪਿੱਠ ਤੇ ਹੱਥ ਰੱਖ ਦਿਤਾ। ਗੁਰਚਰਨ ਇਕ ਦਮ ਅਬੜਵਾਹਿਆਂਵਾਗੂੰ ਤ੍ਰਹਬਕ ਪਿਆ। ਬੋਲਿਆ ਕੋਣ ?

ਆਉਣ ਵਾਲੇ ਨੇ ਆਖਿਆ, ਤਾਇਆ ਜੀ ਮੈਂ ਪਾਰਸ ਹਾਂ, ਘਰ ਚਲੋ।

ਗੁਰਚਰਨ ਨੇ ਕੋਈ ਮੋੜ ਨਹੀਂ ਮੋੜਿਆ। 'ਕਹਿਣ