ਪੰਨਾ:ਪਾਰਸ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਨਿਸ਼ ਕ੍ਰਿਤਿ'

੧.

ਭਵਾਨੀ ਪੁਰ ਦੇ ਚਟਰ ਜੀ ਪਰਵਾਰ ਦਾ ਚੱਲਾ ਚੌਕਾ ਇਕੋ ਹੀ ਥਾਂ ਹੈ। ਦੋ ਜਣੇ ਗਰੀਸ਼ ਤੇ ਹਰੀਸ਼ਰਨ ਤੇ ਇਕੋ ਚਾਚੇ ਦਾ ਪੁੱਤ ਭਰਾ ਰਮੇਸ਼ ਹੈ। ਪਹਿਲਾਂ ਇਹਨਾਂ ਦੇ ਬਾਪ ਦਾਦੇ ਦੀ ਜਾਇਦਾਦ ਤੇ ਜ਼ਮੀਨ ਰੂਪਾ ਨਰਾਇਣ ਨਦੀ ਦੇ ਕੰਢੇ ਹੜਵਾ ਜ਼ਿਲੇ ਦੇ ਵਿਸ਼ਨ ਪੁਰ ਪਿੰਡ ਵਿਚ ਸੀ, ਉਸ ਵੇਲੇ ਹਾਰੀਸ਼ ਦੇ ਪਿਤਾ ਭਵਾਨੀ ਚਟਰ ਜੀ ਦੀ ਹਾਲਤ ਵੀ ਚੰਗੀ ਸੀ। ਪਰ ਅਚਾਨਕ ਹੀ ਇਕ ਵਕਤ ਰੂਪ ਨਰਾਇਣ ਨੇ ਢਾਹ ਲਾਕੇ ਭਵਾਨੀ ਚਟਰ ਜੀ ਦੀ ਜ਼ਮੀਨ ਏਦਾਂ ਖਾਣੀ ਸ਼ੁਰੂ ਕਰ ਦਿੱਤੀ ਕਿ ਪੰਜ ਛੇ ਸਾਲਾਂ ਦੇ ਅੰਦਰ ਹੀ ਬਾਕੀ ਕੁਝ ਨ ਰਹਿਣ ਦਿੱਤਾ। ਅਖੀਰ ਨੂੰ ਉਹਨਾਂ ਸਤਾਂ ਪੀੜੀਆਂ ਤੋਂ ਵਸਦੇ ਆ ਰਹੇ ਇਸ ਬ੍ਰਹਿਮਣ ਪ੍ਰਵਾਰ ਦਾ ਘਰ ਵੀ ਨਿਗਲ ਕੇ ਇਸ ਨੂੰ ਆਪਣੀ ਹੋਂਦ ਤੋਂ ਬਾਹਰ ਕਰ ਦਿੱਤਾ, ਭਵਾਨੀ ਨੇ ਪ੍ਰਵਾਰ ਸਮੇਤ ਭੱਜ ਕੇ ਭਵਾਨੀ ਪੁਰ ਵਿਚ ਆਕੇ ਆਸਰਾ ਲਿਆਂ ਇਹ ਸਭ ਪੁਰਾਣੀਆਂ ਗੱਲਾਂ ਹਨ।