ਪੰਨਾ:ਪਾਰਸ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਜੇ ਏਨੇ ਚਿਰ ਵਿਚ ਦੋ ਨੌਹਾਂ ਦੀ ਆਪੇ ਵਿਚ ਵੀ ਨਹੀਂ ਵੀ ਬਣਦੀ ਸੀ ਤਾਂ ਵੀ ਝੱਟ ਲੰਘਦਾ ਜਾਂਦਾ ਸੀ।’ ਕੋਈ ਬਹੁਤਾ ਝਗੜਾ ਕਰਨ ਨੂੰ ਵਕਤ ਨਹੀਂ' ਸੀ ਲਭਦਾ। ੫ਰ ਹੁਣ ਲਗ ਭਗ ਇਕ ਮਹੀਨੇ ਤੋਂ ਹਰੀਸ਼ ਸ਼ਹਿਰ ਵਿਚ ਆ ਕੇ ਸਦਰ ਵਿਚ ਹੀ ਪ੍ਰੈਕਟਿਸ ਕਰ ਰਿਹਾ ਹੈ ਤੇ ਇਸ ਤਰ੍ਹਾਂ ‘ਕਲਾ ਕਲੰਦਰ ਵੱਸੇ ਤੇ ਘੜਿਉਂ ਪਾਣੀ ਨਸੇ’ ਦੇ ਅਨੁਸਾਰ ਫਸਾਦ ਰਹਿਣ ਕਰਕੇ ਘਰ ਦੀ ਬਰਕਤ ਉਡ ਦੀ ਜਾ ਰਹੀ ਹੈ।

ਫੇਰ ਵੀ ਜਦ ਤੇ ਇਹ ਲੋਕ ਆਏ ਸਨ ਇਨ੍ਹਾਂ ਦੋਹ ਨੋਹਾਂ ਦਾ ਮਨ ਮਨੌਤ ਦਾ ਮੁਆਮਲਾ ਕੋਈ ਬਹੁਤ ਵੱਡਾ ਨਹੀਂ ਸੀ ਹੋ ਸਕਿਆ। ਸਬੱਬ ਇਹ ਸੀ ਕਿ ਛੋਟੀ ਨੋਹ ਇਥੇ ਨਹੀਂ ਸੀ। ਰਮੇਸ਼ ਦੀ ਇਸਤਰੀ 'ਸ਼ੈਲਜਾ’ ਆਪਣੇ ਇਕੋ ਇਕ ਪੁਤ੍ਰ ‘ਪਦਲ’ ਤੇ ਸੌਕਣ ਦੇ ਲੜਕੇ 'ਕਨਾਈ ਲਾਲ ਨੂੰ ਵੱਡੀ ਜੇਠਾਣੀ ਦੇ ਸਪੁਰਦ ਕਰਕੇ ਆਪਣੇ ਮਰਣਾਊ ਪਿਉ ਨੂੰ ਵੇਖਣ ਵਾਸਤੇ ਕ੍ਰਿਸ਼ਨ ਨਗਰ ਚਲੀ ਗਈ ਸੀ। ਪਰ ਹੁਣ ਪਿਉ ਨੂੰ ਆਰਾਮ ਹੋਗਿਆ ਹੈ ਇਸ ਕਰਕੇ ਪੰਜਾਂ ਛਿਆਂ ਦਿਨਾਂ ਤੋਂ ਇਹ ਵੀ ਆ ਗਈ ਹੈ।

ਭਾਵੇਂ ਅਜੇ ਸੱਸ ਜੀਉਂਦੀ ਹੈ, ਪਰ ਫੇਰ ਵੀ ਵੱਡੀ ਨੇ ਸਿਧੇਸ਼ਵਰੀ’ ਹੀ ਦਰ-ਅਸਲ ਘਰ ਦੀ ਮਾਲਕ ਹੈ ਇਹਦੇ ਠੀਕ ਸੁਭਾ ਦਾ ਕਿਸੇ ਨੂੰ ਪਤਾ ਨਹੀਂ ਲੱਗਾ। ਇਸੇ ਕਰਕੇ ਮਹੱਲੇ ਵਿਚ ਇਸਦੀ ਬੁਰਾਈ ਤੇ ਵਡਿਆਈ ਇੱਕੋ ਜਹੀ ਹੀ ਹੋ ਰਹੀ ਸੀ।

‘ਸਿਧੇਸ਼ਵਰੀ' ਦੇ ਗਰੀਬ ਮਾਂ ਪਿਉ ਹਾਲੇ ਵੀ