ਪੰਨਾ:ਪਾਰਸ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਜੀਉਦੇ ਹਨ। ਪਿਛਲੇ ਪੰਜਾਂ ਛੇਆਂ ਸਾਲਾਂ ਵਰਗੇ ਲਗਾਤਾਰ ਕੋਸ਼ਸ਼ ਕਰਕੇ ਉਹ ਆਪਣੀ ਧੀ ਨੂੰ ਇਕ ਵਾਰ ਵੀ ਪੂਜਾ ਦੇ ਮੌਕੇ ਤੇ ਕੁਝ ਨ ਕੁਝ ਦੇ ਗਏ ਸਨ। ਉਹ ਲੈਣ ਵੀ ਆਏ ਸਨ, ਪਰ ਸਿਧੇਸ਼ਵਰੀ ਆਪਣਾ ਘਰ ਛੱਡ ਕੇ ਬਹੁਤਾ ਚਿਰ ਉਥੇ ਜਾਕੇ ਰਹਿਣ ਤੇ ਰਜਾਮੰਦ ਨ ਹੋਈ। ਮਹੀਨੇ ਪਿੱਛੋਂ ਹੀ ਆ ਗਈ। ਆਉਦਿਆਂ ਹੋਇਆਂ ਮਲੇਰੀਆ ਬੁਖਾਰ ਵੀ ਨਾਲ ਹੀ ਲੈ ਆਈ। ਇਹਨੇ ਘਰ ਆ ਕੇ ਵੀ ਬਦ ਪਰਹੇਜ਼ੀ ਬੰਦ ਨਹੀਂ ਕੀਤੀ। ਰੋਜ਼ ਸਵੇਰੇ ਨਾਉਣ ਲੱਗੇ ਤੇ ਕੁਨੈਨ ਖਾਣ ਤੋਂ ਨੱਕ ਮੂੰਹ ਵੱਟਣ ਲਗੀ। ਇਸ ਕਰਕੇ ਕੀਤੇ ਦਾ ਫਲ ਭੁਗਤਣ ਲਗ ਪਈ। ਕਦੇ ਬੁਖਰ ਉਤਰ ਜਾਂਦਾ ਦੋ ਚਾਰ ਦਿਨ ਖਲੋ ਕੇ ਫੇਰ ਚੜ ਜਾਂਦਾ। ਨਤੀਜਾ ਇਹ ਕਿ ਦਿਨੋਂ ਦਿਨ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਸੀ। ਏਸੇ ਮੌਕੇ ਤੇ 'ਸ਼ੈਲ` ਨੇ ਆਕੇ ਇਲਾਜ਼ ਵਾਸਤੇ ਆਖਣਾ ਵੇਖਣਾ ਸ਼ੁਰੂ ਕਰ ਦਿਤਾ। ਇਹ ਮੁੱਢ ਤੋਂ ਹੀ ਵੱਡੀ ਨੋਂਹ ਪਾਸ ਰਹਿੰਦੀ ਆਈ ਹੈ। ਜਿਨਾਂ ਜ਼ੋਰ ਇਹ ਪਾ ਸਕਦੀ ਹੈ, ਹੋਰ ਕੋਈ ਨਹੀਂ ਪਾ ਸਕਦਾ। ਇਕ ਹੋਰ ਵੀ ਸਬਬ ਸੀ ਕਿ ਮਨ ਹੀ ਮਨ ਵਿਚ ਸਿਧੇਸ਼ਵਰੀ ਪਾਸੋਂ ਬਹੁਤ ਡਰਦੀ ਸੀ।

ਸ਼ੈਲੀ ਬਹੁਤ ਹੀ ਗੁਸੇ ਖੋਰ ਹੈ। ਉਹ ਐਸਾ ਸਖਤ ਫਾਕਾ ਕਰ ਸਕਦੀ ਹੈ ਕਿ ਇਕ ਵੇਰਾਂ ਨਾਂਹ ਕਰ ਦੇਣ ਤੇ ਫੇਰ ਤਿੰਨ ਦਿਨ ਉਸਦੇ ਅੰਦਰ ਕਿਸੇ ਤਰਾਂ ਵੀ ਪਾਣੀ ਤੱਕ ਨਹੀਂ ਭੇਜਿਆ ਜਾ ਸਕਦਾ। ਇਸੇ ਕਰਕੇ ਸਿਧੇਸ਼ਵਰੀ ਉਸ ਪਾਸੋਂ ਬਹੁਤ ਡਰਦੀ ਹੁੰਦੀ ਸੀ। 'ਸ਼ੈਲ' ਦੀ ਮਾਸੀ ਦਾ ਘਰ