ਪੰਨਾ:ਪਾਰਸ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਪਾਰਸ'

੧.

ਮਜੂਮਦਾਰਾਂ ਦਾ ਵੰਸ ਬੜਾ ਵੱਡਾ ਵੰਸ ਹੈ, ਤੇ ਪਿੰਡ ਵਿਚ ਇਹਨਾਂ ਦੀ ਚੰਗੀ ਇੱਜ਼ਤ ਹੈ, ਵੱਡਾ ਭਰਾ ਗੁਰ-ਚਰਨ ਹੀ ਘਰ ਵਿੱਚ ਕਰਤਾ ਧਰਤਾ ਹੈ, ਇਹ ਘਰ ਵਿਚ ਹੀ ਪ੍ਰਧਾਨ ਨਹੀਂ ਸਗੋਂ ਪਰ੍ਹੇ ਦਾ ਵੀ ਸਰਦਾਰ ਹੈ, ਸਾਰਾ ਪਿੰਡ ਪੁਛ ਕੇ ਤੁਰਦਾ ਹੈ। ਵਡੇ ਆਦਮੀ ਤਾਂ ਹੋਰ ਵੀ ਕਈ ਸਨ, ਪਰ ਪਿੰਡ ਵਾਲਿਆਂ ਦੀਆਂ ਅੱਖੀਆਂ ਵਿਚ ਅੱਜ ਇੱਜ਼ਤ ਹੋਰ ਕੋਈ ਨਹੀਂ ਪ੍ਰਾਪਤ ਕਰ ਸਕਿਆ। ਪਿੰਡ ਛਡ ਕੇ ਉਹ ਕਿਧਰੇ ਨਹੀਂ ਗਏ। ਕਿਤੇ ਵੱਡੀ ਨੌਕਰੀ ਉਹਨਾਂ ਨਹੀਂ ਕੀਤੀ। ਛੋਟੀ ਉਮਰ ਵਿੱਚ ਹੀ ਉਹ ਸਕੂਲ ਮਾਸਟਰ ਬਣ ਗਏ ਤੇ ਫੇਰ ਇਸ ਮਾਸਟਰੀ ਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਤੁਰਿਆ। ਇਹਨਾਂ ਦੀ ਤਨਖਾਹ ਵੀਹਾਂ ਤੋਂ ਵਧ ਕੇ ਪੰਜਾਹ ਰੁਪੈ ਹੋ ਗਈ ਸੀ ਤੇ ਹੁਣ ਪੰਜਾਹਾਂ ਦੀ ਅਗੇ ਪੰਝੀ ਰੁਪੈ ਪੈਨਸ਼ਨ ਲੈ ਰਹੇ ਸਨ।

ਉਨਾਂ ਨੇ ਦੁਨੀਆਂ ਵਿਚ ਰੁਪਿਆ ਹੀ ਸਭ ਕੁਝ ਨਹੀਂ ਸਮਝਿਆ। ਜੇ ਏਦਾਂ ਨ ਹੁੰਦਾ ਤਾਂ ਅੱਜ ਕੁੰਜ ਪੁਰ ਵਿਚ ਉਹ ਸਭ ਦੇ ਝਗੜੇ ਨਬੇੜਨ ਵਾਲੇ ਪੰਚਾਇਤ ਦੇ ਮੁਹਰੀ ਤੇ ਸਾਰਿਆਂ ਦਾ ਭਲਾ ਚਾਹੁਣ ਵਾਲੇ ਸਾਂਝ ਆਦਮੀ ਨਹੀਂ ਸਨ ਬਣ ਸਕਦੇ। ਇਹਨਾਂ ਦੇ ਧਰਮ ਭਾਵਾਂ, ਸਿਆਣਪ, ਆਚਰਣ ਤੇ ਹੋਰ ਸ਼ੁਭ ਗੁਣਾਂ ਦੀ ਹਰ ਇਕ ਦੇ