ਪੰਨਾ:ਪਾਰਸ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੩)

ਆਖਿਆ ਹੁਣ ਤਕ ਕੀ ਕਰ ਰਿਹਾ ਸਾਂਏ ?

ਕਨਿਆਈਣੇ ਮੂੰਹ ਉਤਾਂਹ ਚੁੱਕ ਕੇ ਮੁਰਦਿਆਂ ਵਾਂਗੂੰ ਮਰੀ ਜਹੀ ਅਵਾਜ਼ ਵਿਚ ਨੱਕ ਵਿੱਚ ਬੋਲਦੇ ਹੋਏ ਨੇ ਕਿਹਾ ਮਾਂ ਮੈ ਨਹੀਂ ਸਾਂ, ਵਿਪਿਨ ਤੇ 'ਪਟਲ ਸ਼ਨ,ਕਿਉਕਿ ਇਹੋ ਹੀ ਉਸ ਦੇ ਸੱਜੇ ਤੇ ਖੱਬੇ ਸਉਣ ਤੇ ਆਪੋ ਵਿਚ ਦੀ ਲੜਨ ਵਾਲੇ ਵਡੇ ਵੈਰੀ ਸਨ, ਉਹਨੇ ਬਿਨਾਂ ਕਿਸੇ ਵਜਾ ਦੇ ਇਹਨਾਂ ਦੋਹਾਂ ਨਿਰਦੋਸ਼ੀਆਂ ਨੂੰ ਉਸਦੇ ਹੱਥ ਸੌਂਪ ਦਿੱਤਾ।

ਸ਼ੈਲਜਾ ਨੇ ਆਖਿਆ, ਕੋਈ ਨਹੀਂ ਇਸ ਦਾ ਪਤਾ ਨਹੀਂ ਕਿਧਰ ਭੱਜ ਗਏ ਨੇ ?' ।

ਹੁਣ ਤਾਂ ਕਨਿਆਈ ਨੇ ਬੜੇ ਹੌਸਲੇ ਨਾਲ ਖੜੇ ਹੋਕੇ ਹੱਬ ਦੇ ਇਸ਼ਾਰੇ ਨਾਲ ਵਿਛੋਣਾ ਦਿਖਾ ਕੇ ਆਖਿਆ, “ਮਾਂ ਕੋਈ ਕਿਤੇ ਨਹੀਂ ਗਿਆ , ਸਭ ਇਥੇ ਹੀ ਲੁਕੇ ਪਏ ਹਨ।'

ਇਹਦੀ ਗੱਲ ਸੁਣਕੇ ਤੇ ਅੱਖਾਂ ਤੇ ਮੂੰਹਦਾ ਰੰਗ ਢੰਗ ਵੇਖਕੇ ਸ਼ੈਲਜਾ ਨੂੰ ਹਾਸਾ ਆ ਗਿਆ। ਦੂਜੇ ਉਹਨੂੰ ਇਸੇ ਦੀ ਅਵਾਜ਼ ਜ਼ਿਆਦਾ ਸੁਣੀ ਸੀ। ਹੁਣ ਉਹ ਵੱਡੀ ਜਿਠਾਣੀ ਵੱਲ ਇਸ਼ਾਰਾ ਕਰ ਕੇ ਬੋਲੀ, “ਬੀਬੀ ਇਹ ਮੁੰਡੇ ਤੇਰਾ ਸਿਰ ਖਾ ਲੈਂਦੇ ਨੇ। ਜੇ ਤੂੰ ਇਹਨਾਂ ਨੂੰ ਮਾਰ ਨਹੀਂ ਸਕਦੀ ਤਾਂ ਤੈਥੋਂ ਇਹਨਾਂ ਨੂੰ ਡਰਾਇਆ ਵੀ ਜਾਂਦਾ ?” ਓ ਮੰਡਿਓ ਨਿਕਲੋ ਬਾਹਰ ਤੇ ਮੇਰੇ ਨਾਲ ਚਲੋ।

ਸਿਧੇਸ਼ਵਰੀ ਹੁਣ ਤੱਕ ਚੁਪ ਸੀ। ਮਹੀਨ ਜਹੀ ਅਵਾਜ਼ ਵਿਚ ਕੁਝ ਨਾਰਾਜ਼ ਜਹੀ ਹੋ ਕੇ ਆਖਣ ਲਗੀ ਇਹ ਬੱਚੇ ਆਪਣੇ ਆਪ ਹੀ ਖੇਡਦੇ ਰਹਿੰਦੇ ਹਨ। ਮੈਨੂੰ ਇਨ੍ਹਾਂ ਦਾ ਕੀ ਦੁਖ ਹੈ ? ਇਹ ਤੇਰੇ ਨਾਲ ਕਿਉਂ ਚਲੇ ਜਾਣ ?"